ਪੀਓ ਸਟਾਫ ਫਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਚੈੱਕ ਬਾਊਂਸ ਦੇ ਮਾਮਲੇ ਵਿੱਚ ਡੇਢ ਸਾਲ ਤੋਂ ਭਗੋੜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਓ ਸਟਾਫ ਦੇ ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਲੂਹਾਰੀ ਕਲਾਂ ਨੇ ਮੋਹਣ ਸਿੰਘ ਵਾਸੀ ਲੁਹਾਰੀ ਕਲਾਂ ਕੋਲੋਂ 3.50 ਲੱਖ ਰੁਪਏ ਲੈਣੇ ਸੀ ਜਿਸ ਦਾ ਚੈੱਕ ਬਾਊਂਸ ਹੋਣ ਕਾਰ 2019 ਵਿੱਚ ਗੁਰਮੀਤ ਸਿੰਘ ਨੇ ਮੋਹਨ ਸਿੰਘ ਖ਼ਿਲਾਫ਼ ਫਤਹਿਗੜ੍ਹ ਸਾਹਿਬ ਦੀ ਅਦਾਲਤ ’ਚ ਕੇਸ ਦਾਇਰ ਕੀਤਾ ਸੀ ਅਤੇ ਅਦਾਲਤ ਨੇ 11 ਜਨਵਰੀ 2024 ਨੂੰ ਮੋਹਣ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਸੀ। ਉਨ੍ਹਾਂ ਦਸਿਆ ਕਿ ਸਹਾਇਕ ਥਾਣੇਦਾਰ ਸੱਜਣ ਸਿੰਘ ਨੇ ਪੁਲਸ ਪਾਰਟੀ ਸਣੇ ਕਾਰਵਾਈ ਕਰਦਿਆਂ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।