ਫਾਰਮੇਸੀ ਕਾਲਜ ਬੇਲਾ ਵੱਲੋਂ ਫਰੈਸ਼ਰ ਪਾਰਟੀ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੂਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ (ਆਟੋਨੋਮਸ ਕਾਲਜ) ਬੇਲਾ ਵੱਲੋਂ ਡਿਗਰੀ ਫਾਰਮੇਸੀ, ਡਿਪਲੋਮਾ ਫਾਰਮੇਸੀ ਅਤੇ ਪੈਰਾਮੈਡੀਕਲ ਕਾਲਜ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫਰੈਸ਼ਰ ਪਾਰਟੀ ਕੀਤੀ ਗਈ। ਇਸ ਸਬੰਧੀ ਸਮਾਰੋਹ ਵਿੱਚ ਕਾਲਜ ਕਮੇਟੀ ਦੇ...
Advertisement
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੂਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ (ਆਟੋਨੋਮਸ ਕਾਲਜ) ਬੇਲਾ ਵੱਲੋਂ ਡਿਗਰੀ ਫਾਰਮੇਸੀ, ਡਿਪਲੋਮਾ ਫਾਰਮੇਸੀ ਅਤੇ ਪੈਰਾਮੈਡੀਕਲ ਕਾਲਜ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫਰੈਸ਼ਰ ਪਾਰਟੀ ਕੀਤੀ ਗਈ। ਇਸ ਸਬੰਧੀ ਸਮਾਰੋਹ ਵਿੱਚ ਕਾਲਜ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਨਵੇਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਫਾਰਮੇਸੀ ਖੇਤਰ ਵਿੱਚ ਨਵੀਆਂ ਸੋਚਾਂ ਅਤੇ ਉਪਲੱਬਧੀਆਂ ਨਾਲ ਕਾਮਯਾਬੀ ਹਾਸਲ ਕਰਨ। ਬੀ. ਫਾਰਮੇਸੀ ਤੋਂ ਮਿਸਟਰ ਨਵਦੀਪ ਸਿੰਘ ਤੇ ਮਿਸ ਰਵਨੀਤ ਕੌਰ, ਐੱਮ ਫਾਰਮੇਸੀ ਤੋਂ ਮਿਸਟਰ ਅਨਿਸ਼ ਕੁਮਾਰ ਤੇ ਮਿਸ ਜਗਮਨਦੀਪ ਕੌਰ ਅਤੇ ਪੈਰਾ ਮੈਡੀਕਲ ਤੋਂ ਮਿਸਟਰ ਕੁਲਭੂਸ਼ਣ ਤੇ ਮਿਸ ਮਨਪ੍ਰੀਤ ਕੌਰ ਚੁਣੇ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ, ਕੋਆਰਡੀਨੇਟਰ ਜਸਪ੍ਰੀਤ ਕੌਰ, ਗੁਰਲਾਲ ਸਿੰਘ ਅਤੇ ਇੰਦੂ ਬਾਲਾ ਆਦਿ ਹਾਜ਼ਰ ਸਨ।
Advertisement
Advertisement
×

