ਆਸਟਰੇਲੀਆ ਦਾ ਵੀਜ਼ਾ ਦਿਵਾਉਣ ਦੇ ਨਾਂ ਹੇਠ ਲੱਖਾਂ ਦੀ ਠੱਗੀ
ਚੰਡੀਗੜ੍ਹ ਦੇ ਸੈਕਟਰ 22-ਬੀ ਸਥਿਤ ਇੱਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨਿਵਾਸੀ ਕਈ ਵਿਅਕਤੀਆਂ ਨਾਲ ਆਸਟਰੇਲੀਆ ਵਿੱਚ ਵਰਕ ਵੀਜ਼ਾ ਲਗਵਾਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੈਕਟਰ 17 ਵਿੱਚ ਸੈਕਟਰ 22...
Advertisement
ਚੰਡੀਗੜ੍ਹ ਦੇ ਸੈਕਟਰ 22-ਬੀ ਸਥਿਤ ਇੱਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨਿਵਾਸੀ ਕਈ ਵਿਅਕਤੀਆਂ ਨਾਲ ਆਸਟਰੇਲੀਆ ਵਿੱਚ ਵਰਕ ਵੀਜ਼ਾ ਲਗਵਾਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੈਕਟਰ 17 ਵਿੱਚ ਸੈਕਟਰ 22 ਸਥਿਤ ਹਾਈ ਵੀਜ਼ਾ ਕੰਸਲਟੈਂਟ ਦੇ ਸ਼ਿਵ ਕੁਮਾਰ ਅਤੇ ਹੋਰਨਾਂ ਖਿਲਾਫ਼ ਕੇਸ ਕਰ ਲਿਆ ਹੈ। ਗੁਰਦਾਸਪੁਰ ਦੇ ਪਿੰਡ ਬੁੱਟਰ ਕਲਾਂ ਦੀ ਵਸਨੀਕ ਮਨਜਿੰਦਰਪਾਲ ਕੌਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਸਪ੍ਰੀਤ ਸਿੰਘ, ਫਾਜ਼ਿਲਕਾ ਦੀ ਕਰਮਜੀਤ ਕੌਰ, ਗੁਰਦਾਸਪੁਰ ਦੀ ਇੰਦਰਾ ਮਾਨ ਸਿੰਘ, ਫਿਰੋਜ਼ਪੁਰ ਦੀ ਕੁਲਵਿੰਦਰ ਕੌਰ ਅਤੇ ਹਰਕਮਲਪ੍ਰੀਤ ਕੌਰ, ਪਠਾਨਕੋਟ ਦੀ ਭਾਨੂ, ਅੰਮ੍ਰਿਤਸਰ ਦੀ ਸੁਮਨਦੀਪ ਕੌਰ, ਜਲੰਧਰ ਦੀ ਕਾਜਲ ਤੇ ਮੰਡੀ ਜ਼ਿਲ੍ਹੇ ਦੇ ਅਭਿਨਵ ਨਾਲ 53 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ।
Advertisement
Advertisement
×