ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਭੇਜੇ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਆਪਣੇ ਮੁੱਖ ਦਫ਼ਤਰ ਤੋਂ ਦਿ ਬੱਸੀ ਮੁਬਾਰਕਪੁਰ ਟਰੱਕ ਯੂਨੀਅਨ ਅਤੇ ਵੱਖ-ਵੱਖ ਪਾਰਟੀ ਦੇ ਅਹੁਦੇਦਾਰਾਂ, ਐੱਨਜੀਓਜ਼ ਨਾਲ ਮਿਲ ਕੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਹਰੀਕੇ ਪੱਤਣ ਲਈ ਭੇਜੇ। ਉਨ੍ਹਾਂ ਕਿਹਾ ਕਿ...
Advertisement
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਆਪਣੇ ਮੁੱਖ ਦਫ਼ਤਰ ਤੋਂ ਦਿ ਬੱਸੀ ਮੁਬਾਰਕਪੁਰ ਟਰੱਕ ਯੂਨੀਅਨ ਅਤੇ ਵੱਖ-ਵੱਖ ਪਾਰਟੀ ਦੇ ਅਹੁਦੇਦਾਰਾਂ, ਐੱਨਜੀਓਜ਼ ਨਾਲ ਮਿਲ ਕੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਹਰੀਕੇ ਪੱਤਣ ਲਈ ਭੇਜੇ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਤੱਕ ਹਰ ਤਰ੍ਹਾਂ ਦੀ ਸੰਭਵ ਮੱਦਦ ਪਹੁੰਚਾਉਣਾ, ਸਾਡੀ ਜ਼ਿੰਮੇਵਾਰੀ ਹੀ ਨਹੀਂ, ਬਲਕਿ ਇਹ ਇਨਸਾਨੀਅਤ ਦਾ ਫਰਜ਼ ਨਿਭਾਉਣਾ ਵੀ ਹੈ। ਇਨ੍ਹਾਂ ਟਰੱਕਾਂ ਰਾਹੀਂ 20 ਟਨ ਆਲੂ, 30 ਕੁਇੰਟਲ ਆਟਾ, 50 ਕੁਇੰਟਲ ਦਾਲ, 10 ਕੁਇੰਟਲ ਚੌਲ, 5 ਕੁਇੰਟਲ ਚੀਨੀ, 2 ਡੱਬੇ ਬਿਸਕੁਟ, 1 ਕੁਇੰਟਲ ਚਾਹ ਪੱਤੀ, 5 ਕੁਇੰਟਲ ਨਮਕ, 50-50 ਕਿਲੋ ਮਿਰਚਾਂ ਅਤੇ ਹਲਦੀ, 50 ਪੇਟੀਆਂ ਮੋਮਬੱਤੀਆਂ, 50 ਪੇਟੀਆਂ ਤੇਲ, 50 ਡੱਬੇ ਮਾਚਿਸ, 50 ਪੇਟੀਆਂ ਮੱਛਰਾਂ ਤੋਂ ਬਚਾਅ ਲਈ ਕੱਛੂਆਂ ਛਾਪ ਦੀਆਂ ਅਤੇ 100 ਪੇਟੀਆਂ ਪੀਣ ਵਾਲੇ ਪਾਣੀ ਦੀਆਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਪਸ਼ੂਆਂ ਲਈ 5 ਕੁਇੰਟਲ ਦਾਣਾ ਅਤੇ ਦੋ ਟਰੱਕ ਸਾਇਲੇਜ (ਅਚਾਰ) ਦੇ ਅਤੇ 1 ਟਰੱਕ ਤੂੜੀ ਦਾ ਭੇਜਿਆ ਗਿਆ।
Advertisement
Advertisement
×