ਹਥਿਆਰਾਂ ਤੇ ਨਸ਼ੀਲੇ ਪਾਊਡਰ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ
ਚਮਕੌਰ ਸਾਹਿਬ ਪੁਲੀਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋ ਪੁਲੀਸ ਨੇ ਇੱਕ ਕਤਲ ਕੇਸ ’ਚ ਜਮਾਨਤ ਤੇ ਆਏ ਮੁਲਜ਼ਮ ਨੂੰ ਨਸ਼ੀਲੇ ਪਾਊਡਰ, ਦੋ ਹਥਿਆਰਾਂ ਤੇ ਜ਼ਿੰਦਾ ਕਾਰਤੂਸਾਂ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਅਤੇ ਇੱਕ ਹੋਰ ਮੁਲਜ਼ਮ ਨੂੰ ਚੋਰੀਸ਼ੁਦਾ...
ਚਮਕੌਰ ਸਾਹਿਬ ਪੁਲੀਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋ ਪੁਲੀਸ ਨੇ ਇੱਕ ਕਤਲ ਕੇਸ ’ਚ ਜਮਾਨਤ ਤੇ ਆਏ ਮੁਲਜ਼ਮ ਨੂੰ ਨਸ਼ੀਲੇ ਪਾਊਡਰ, ਦੋ ਹਥਿਆਰਾਂ ਤੇ ਜ਼ਿੰਦਾ ਕਾਰਤੂਸਾਂ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਅਤੇ ਇੱਕ ਹੋਰ ਮੁਲਜ਼ਮ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਡੀਐਸਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਸੁਖਵਿੰਦਰ ਸਿੰਘ ਇੰਚਾਰਜ਼ ਪੁਲੀਸ ਚੌਂਕੀ ਬੇਲਾ ਪੁਲੀਸ ਪਾਰਟੀ ਸਮੇਤ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਆਸਰਾਂ ਖਿਲਾਫ਼ ਬੇਲਾ ਚੌਂਕ ਵਿਖੇ ਨਾਕੇਬੰਦੀ ਕਰਕੇ ਗਸਤ ਕਰ ਰਹੇ ਸਨ ਤਾਂ ਸੂਚਨਾ ਮਿਲੀ ਕਿ ਪਵਿੱਤਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਭਾਊਵਾਲ, ਜੋ ਕਿ ਇਕ ਕਤਲ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਹੈ ਪਰ ਉਹ ਅੱਜ ਕੱਲ੍ਹ ਵੱਡੀ ਪੱਧਰ ਤੇ ਡਰੱਗ ਸਪਲਾਈ ਕਰਨ ਦਾ ਕਾਰੋਬਾਰ ਕਰ ਰਿਹਾ ਹੈ, ਜਿਸ ਕੋਲ ਗੈਰਕਾਨੂੰਨੀ ਹਥਿਆਰ ਅਤੇ ਗੋਲੀ-ਬਰੂਦ ਵੀ ਹੈ ਅਤੇ ਉਹ ਇਲਾਕੇ ਵਿੱਚ ਨਸ਼ਾ ਵੇਚਣ ਲਈ ਘੁੰਮ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੂਚਨਾ ਪੱਕੀ ਅਤੇ ਭਰੋਸੇਯੋਗ ਹੋਣ ’ਤੇ ਏਐਸਆਈ ਸੁਖਵਿੰਦਰ ਸਿੰਘ ਵੱਲੋਂ ਛਾਪੇਮਾਰੀ ਕਰਕੇ ਪਵਿੱਤਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਤੇ ਉਸ ਕੋਲੋ 18 ਗ੍ਰਾਮ ਨਸ਼ੀਲਾ ਪਾਉਡਰ, 1 ਦੇਸੀ ਕੱਟਾ 12 ਬੋਰ, ਸਮੇਤ 7 ਜਿੰਦਾਂ ਕਾਰਤੂਸ, 1 ਦੇਸੀ ਕੱਟਾ 315 ਬੋਰ, ਸਮੇਤ 2 ਜਿੰਦਾਂ ਕਾਰਤੂਸ ਅਤੇ 32 ਬੋਰ ਦੇ 10 ਜਿੰਦਾਂ ਕਾਰਤੂਸ ਬਰਾਮਦ ਕਰਕੇ ਕੇਸ ਦਰਜ ਕਰਨ ਉਪਰੰਤ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤੋਂ ਹੋਰ ਵੱਡੇ ਖੁਲਾਸਿਆਂ ਦੀ ਉਮੀਦ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਦੌਰਾਨ ਏਐਸਆਈ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਪਿੰਡ ਭੱਕੂਮਾਜਰਾ ਦੇ ਬੱਸ ਸਟੈਂਡ ਤੋਂ ਨਸ਼ੀਲਾ ਪਦਾਰਥ ਸਪਲਾਈ ਕਰਨ ਵਾਲੇ ਸੁਰਜੀਤ ਸਿੰਘ,ਸੁਖਵਿੰਦਰ ਕੌਰ, ਅਮਰਪਾਲ ਸਿੰਘ ਵਾਸੀ ਚਮਕੌਰ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 15 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ।
ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਪਹਿਲਾਂ ਵੀ ਨਸ਼ਿਆਂ ਨਾਲ ਸਬੰਧਿਤ ਕਈ ਕੇਸਾ ਵਿੱਚ ਸ਼ਾਮਿਲ ਰਹੇ ਹਨ। ਇਸ ਤੋਂ ਇਲਾਵਾ ਏਐਸਆਈ ਸੁਦੇਸ਼ ਕੁਮਾਰ ਵੱਲੋਂ ਵੱਲੋਂ ਚੋਰੀ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਅਵਤਾਰ ਸਿੰਘ ਵਾਸੀ ਚਮਕੌਰ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋ ਚੋਰੀਸ਼ੁਦਾ ਮਾਰਕਾ ਹੀਰੋ ਮੋਟਰਸਾਈਕਲ ਬਰਾਮਦ ਕਰਨ ਕੀਤਾ ਗਿਆ।

