ਖੂਨਦਾਨ ਕੈਂਪ ’ਚ ਸਾਬਕਾ ਵਿਧਾਇਕ ਨੇ ਸ਼ਿਰਕਤ ਕੀਤੀ
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਲਾਲੜੂ ਮੰਡੀ ’ਚ ਸਥਿਤ ਬ੍ਰਹਮਾ ਕੁਮਾਰੀ ਆਸ਼ਰਮ ਵਿੱਚ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਦੀ 18ਵੀਂ ਬਰਸੀ ਮੌਕੇ ਲਾਏ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਖੂਨਦਾਨ ਕੈਂਪ ਬ੍ਰਹਮਾ ਕੁਮਾਰੀ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਲਾਲੜੂ ਮੰਡੀ ’ਚ ਸਥਿਤ ਬ੍ਰਹਮਾ ਕੁਮਾਰੀ ਆਸ਼ਰਮ ਵਿੱਚ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਦੀ 18ਵੀਂ ਬਰਸੀ ਮੌਕੇ ਲਾਏ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਹ ਖੂਨਦਾਨ ਕੈਂਪ ਬ੍ਰਹਮਾ ਕੁਮਾਰੀ ਸਮਾਜ ਸੇਵਾ ਵਿਭਾਗ ਵੱਲੋਂ ਲਗਾਇਆ ਗਿਆ।
Advertisement
ਉਨ੍ਹਾਂ ਨੇ ਬ੍ਰਹਮਾ ਕੁਮਾਰੀ ਰਾਜਯੋਗਿਨੀ ਦਾਦੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰੈੱਡ ਕਰਾਸ ਤੋਂ ਜਸਬੀਰ ਸਿੰਘ, ਅਕਾਲੀ ਆਗੂ ਬੁੱਲੂ ਰਾਣਾ, ਗੁਰਬਿੰਦਰ ਸਿੰਘ ਹਸਨਪੁਰ, ਰਘੂਬੀਰ ਜੁਨੇਜਾ, ਰੋਹਿਤ ਰਤਨ, ਦੀਪਕ ਚੁੱਘ ਸਮੇਤ ਕਈ ਪਤਵੰਤੇ ਮੌਜੂਦ ਸਨ।
Advertisement
Advertisement
×