ਸਾਬਕਾ ਕੌਂਸਲਰ ਰੂਪ ਸਿੰਘ ਰਾਣਾ ਸਾਥੀਆਂ ਸਣੇ ‘ਆਪ’ ’ਚ ਸ਼ਾਮਲ
ਲਾਲੜੂ ਸਰਕਲ ਵਿੱਚ ਤਿੰਨ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਰੂਪ ਸਿੰਘ ਰਾਣਾ ਆਪਣੇ ਪੁੱਤਰ ਅਮਨ ਰਾਣਾ, ਭਾਈ ਗੰਗਾ ਰਾਮ ਅਤੇ ਸੈਂਕੜੇ ਸਮਰਥਕਾਂ ਸਣੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕ੍ਰਿਸਟਲ ਗਾਰਡਨ ਵਿੱਚ ਕਰਵਾਏ ਸਮਾਗਮ ਦੌਰਾਨ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਸਮਰਥਕਾਂ ਦਾ ਨਿੱਘਾ ਸਵਾਗਤ ਕੀਤਾ।
ਸ੍ਰੀ ਰੰਧਾਵਾ ਨੇ ਕਿਹਾ ਕਿ ਰੂਪ ਸਿੰਘ ਰਾਣਾ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਨਾ ਸਿਰਫ਼ ਲਾਲੜੂ ਸਰਕਲ ਵਿੱਚ ਸਗੋਂ ਪੂਰੇ ਡੇਰਾਬੱਸੀ ਹਲਕੇ ਵਿੱਚ ਵੱਡਾ ਲਾਭ ਹੋਵੇਗਾ ਤੇ ਪਾਰਟੀ ਉਨ੍ਹਾਂ ਦੇ ਚੋਣ ਅਨੁਭਵ ਦਾ ਲਾਭ ਉਠਾਉਂਦੀ ਹੋਈ ਸੰਗਠਨ ਨੂੰ ਹੋਰ ਮਜ਼ਬੂਤ ਕਰੇਗੀ।
ਇਸ ਮੌਕੇ ਲੇਖਰਾਜ ਤਸਿੰਬਲੀ, ਕਮਲ ਨੈਨ, ਰਿਤਿਕ ਰਾਣਾ, ਮਿੱਕੀ ਰਾਣਾ, ਮੋਨੂ ਰਾਣਾ, ਡਾ. ਬੰਗਾਲੀ, ਗੁਰਜੀਤ ਕੌਰ, ਰਾਜਬੀਰ ਕੌਰ ਸਮੇਤ ਕਈ ਹੋਰ ਪਰਿਵਾਰਾਂ ਨੇ ਵੀ 'ਆਪ' ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ੍ਰੀ ਰੰਧਾਵਾ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਹੜ੍ਹ ਤੇ ਮੀਂਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ 45 ਦਿਨਾਂ ਵਿੱਚ ਮੁਆਵਜ਼ਾ ਜ਼ਰੂਰ ਜਾਰੀ ਕਰੇਗੀ। ਇਸ ਮੌਕੇ ਪ੍ਰਧਾਨ ਸਤੀਸ਼ ਰਾਣਾ ਭੁਪਿੰਦਰ ਸਿੰਘ ਭਿੰਦਾ ਪ੍ਰਮੋਦ ਰਾਣਾ ਸਮੇਤ ਅਨੇਕਾਂ ਆਗੂ ਮੌਜੂਦ ਸਨ।