DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

BSP ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਗੜ੍ਹੀ ‘ਆਪ’ ਵਿਚ ਸ਼ਾਮਲ

BSP's former Punjab state President Jasvir Garhi joins AAP
  • fb
  • twitter
  • whatsapp
  • whatsapp
featured-img featured-img
ਜਸਵੀਰ ਸਿੰਘ ਗੜ੍ਹੀ
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 1 ਜਨਵਰੀ

Advertisement

ਬਹੁਜਨ  ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੁੱਧਵਾਰ ਨੂੰ ਨਵੇਂ ਸਾਲ  ਵਾਲੇ ਦਿਨ ਆਮ ਆਦਮੀ ਪਾਰਟੀ (AAP) ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਚ ਸ਼ਾਮਲ ਕਰਵਾਇਆ।

ਫੇਸਬੁੱਕ ਉਤੇ ਲਾਈਵ ਹੋ ਕੇ ਆਪਣੀ ਗੱਲ ਕਹਿੰਦੇ ਹੋਏ ਜਸਵੀਰ ਸਿਘ ਗੜ੍ਹੀ।
ਫੇਸਬੁੱਕ ਉਤੇ ਲਾਈਵ ਹੋ ਕੇ ਆਪਣੀ ਗੱਲ ਕਹਿੰਦੇ ਹੋਏ ਜਸਵੀਰ ਸਿਘ ਗੜ੍ਹੀ।
ਦੱਸਣਯੋਗ ਹੈ ਕਿ ਗੜ੍ਹੀ ਨੂੰ ਬੀਤੇ ਨਵੰਬਰ ਮਹੀਨੇ  ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ (BSP National President Kumari Mayawati) ਦੇ ਹੁਕਮਾਂ ਤਹਿਤ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ (Randhir Singh Beniwal) ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਪਾਰਟੀ ਨੇ ਉਨ੍ਹਾਂ ਉਤੇ ਅਨੁਸ਼ਾਸਨਹੀਣਤਾ ਦਾ ਦੋਸ਼ ਲਾਇਆ ਸੀ।

ਇਸ  ਦੇ ਨਾਲ ਹੀ ਪਾਰਟੀ ਹਾਈਕਮਾਨ ਨੇ ਗੜ੍ਹੀ ਦੀ ਥਾਂ ਸਾਬਕਾ ਮੈਂਬਰ ਰਾਜ ਸਭਾ ਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਰੀਮਪੁਰੀ (Avtar Singh Karimpuri) ਨੂੰ ਨਵਾਂ ਸੂਬਾ ਪ੍ਰਧਾਨ ਥਾਪ ਦਿੱਤਾ ਸੀ। ਕਰੀਮਪੁਰੀ ਪਹਿਲਾਂ ਵੀ ਕਈ ਸਾਲ ਬਸਪਾ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ।

ਹੁਣ ਜਸਵੀਰ ਸਿੰਘ ਗੜ੍ਹੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਵੇਰੇ ‘ਨਵਾਂ ਸਾਲ ਮੁਬਾਰਕ, ਨਵੇਂ ਰਸਤੇ ’ਤੇ ਚੱਲਕੇ ਪੁਰਾਣੀਆਂ ਮੰਜ਼ਲਾਂ ਸਰ ਕਰਾਂਗੇ’ ਸਿਰਲੇਖ ਤਹਿਤ ਫੇਸਬੁੱਕ ਉਤੇ ਇਕ ਬੜੀ ਜਜ਼ਬਾਤੀ ਲਾਈਵ ਵੀਡੀਓ (Facebook Live Video) ਪਾ ਕੇ ਨਵਾਂ ਰਾਹ ਅਖ਼ਤਿਆਰ ਕਰਨ ਦਾ ਸੰਕੇਤ ਦਿੱਤਾ।

ਉਨ੍ਹਾਂ ਇਸ ਵੀਡੀਓ ਵਿਚ ਮੌਜੂਦਾ ਬਸਪਾ ਪੰਜਾਬ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ।

ਉਨ੍ਹਾਂ ਅਤੀਤ ਵਿਚ ਪਾਰਟੀ ਨੂੰ ਛੱਡ ਕੇ ਗਏ ਪਾਰਟੀ ਦੇ ਪੁਰਾਣੇ ਕਾਰਕੁਨਾਂ ਤੇ ਆਗੂਆਂ ਦੇ ਪਾਰਟੀ ਛੱਡਣ ਦੇ ਫ਼ੈਸਲਿਆਂ ਲਈ ਵੀ ਪਾਰਟੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਬਸਪਾ ਲੀਡਰਸ਼ਿਪ ਉਤੇ ਆਪਣੇ ਸਮੇਤ ਹੋਰ ਆਗੂਆਂ ਦੇ ‘ਸਿਆਸੀ ਕਤਲ’ ਕਰਨ ਦੇ ਦੋਸ਼ ਲਾਏ ਹਨ।

Advertisement
×