ਸਕੂਲ ’ਚ ਵਣ ਮਹਾਉਤਸਵ ਮਨਾਇਆ
ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ-30 ਵਿੱਚ ਵਾਤਾਵਰਨ ਦੀ ਜਾਗਰੂਕਤਾ ਅਤੇ ਰੁੱਖ ਲਗਾਉਣ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ ਵਣ-ਮਹਾਉਤਸਵ ਮਨਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਚਰਨਜੀਤ ਸਿੰਘ ਚੰਨਾ (ਚੇਅਰਮੈਨ), ਅੰਮ੍ਰਿਤਪਾਲ ਸਿੰਘ ਜੁਲਕਾ (ਮੈਨੇਜਰ), ਦਮਨਦੀਪ ਸਿੰਘ (ਸਹਾਇਕ ਮੈਨੇਜਰ) ਅਤੇ...
Advertisement
ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ-30 ਵਿੱਚ ਵਾਤਾਵਰਨ ਦੀ ਜਾਗਰੂਕਤਾ ਅਤੇ ਰੁੱਖ ਲਗਾਉਣ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ ਵਣ-ਮਹਾਉਤਸਵ ਮਨਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਚਰਨਜੀਤ ਸਿੰਘ ਚੰਨਾ (ਚੇਅਰਮੈਨ), ਅੰਮ੍ਰਿਤਪਾਲ ਸਿੰਘ ਜੁਲਕਾ (ਮੈਨੇਜਰ), ਦਮਨਦੀਪ ਸਿੰਘ (ਸਹਾਇਕ ਮੈਨੇਜਰ) ਅਤੇ ਸਿੱਖਿਆ ਸ਼ਾਸਤਰੀ ਡਾ. ਜੋਗਿੰਦਰ ਸਿੰਘ ਦਰਗਨ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਰਮਨਜੀਤ ਕੌਰ ਨੇ ਰੁੱਖਾਂ ਦੇ ਮਹੱਤਵ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ, ਜਿੱਥੇ ਮਹਿਮਾਨਾਂ, ਅਧਿਆਪਕਾਂ, ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਵਾਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਬੂਟੇ ਲਗਾਏ।
Advertisement
Advertisement