ਪੰਜਾਬ 'ਚ ਹੜ੍ਹ : ਅਗਸਤ ਮਹੀਨੇ ਪਿਆ ਸਭ ਤੋਂ ਵੱਧ ਮੀਂਹ
ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਵਿੱਚ ਅਗਸਤ ਵਿੱਚ 253.7 ਮਿਲੀਮੀਟਰ ਮੀਂਹ ਪਿਆ , ਜੋ ਕਿ 74 ਫੀਸਦ ਵਾਧੂ ਸੀ ਅਤੇ ਇਸ ਨਾਲ ਸੂਬੇ ਵਿੱਚ ਪਿਛਲੇ 25 ਸਾਲਾਂ ਦਰਮਿਆਨ ਸਭ ਤੋਂ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਗੁਆਂਢੀ ਸੂਬੇ ਹਰਿਆਣਾ ਵਿੱਚ ਅਗਸਤ ਵਿੱਚ 194.5 ਮਿਲੀਮੀਟਰ ਮੀਂਹ ਪਿਆ, ਜੋ ਇਸ ਮਹੀਨੇ ਦੀ ਔਸਤ 147.7 ਮਿਲੀਮੀਟਰ ਦੇ ਮੁਕਾਬਲੇ 32 ਫੀਸਦ ਵੱਧ ਸੀ।
ਮੌਸਮ ਵਿਭਾਗ ਨੇ ਕਿਹਾ, “ ਪਿਛਲੇ ਕੁਝ ਦਹਾਕਿਆਂ ਵਿੱਚ ਪੰਜਾਬ ਨੂੰ ਕਈ ਵਾਰ ਘੱਟ ਮੀਂਹ ਪਿਆ ਪਰ ਇਸ ਸਾਲ ਅਗਸਤ ਵਿੱਚ ਪਿਛਲੇ 25 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਦੇ ਅੰਕੜੇ ਦਰਜ ਕੀਤੇ ਗਏ।”
ਅਧਿਕਾਰੀਆਂ ਨੇ ਦੱਸਿਆ ਕਿ ਅਗਸਤ ਵਿੱਚ ਪੰਜਾਬ ਦੇ 23 ਵਿੱਚੋਂ 18 ਜ਼ਿਲ੍ਹਿਆਂ ਵਿੱਚ ਵਾਧੂ ਮੀਂਹ ਪਿਆ ਜਦਕਿ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਰਗੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦੀ ਕਮੀ ਦਰਜ ਕੀਤੀ ਗਈ। ਹਰਿਆਣਾ ਵਿੱਚ 22 ਵਿੱਚੋਂ 18 ਜ਼ਿਲ੍ਹਿਆਂ ਵਿੱਚ ਵਾਧੂ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਅਗਸਤ ਵਿੱਚ 308.5 ਮਿਲੀਮੀਟਰ ਮੀਂਹ ਪਿਆ, ਜੋ ਮਹੀਨੇ ਦੀ ਸਧਾਰਣ 248.8 ਮਿਲੀਮੀਟਰ ਦੇ ਮੁਕਾਬਲੇ 8 ਫੀਸਦਵਾਧੂ ਸੀ।
ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਜਲ-ਗ੍ਰਹਿਣ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਸਤਲੁਜ, ਬਿਆਸ ਅਤੇ ਰਾਵੀ ਨਦੀਆਂ ਚੜੀਆਂ ਹੋਈਆਂ ਹਨ, ਜਿਸ ਕਰਕੇ ਪੰਜਾਬ ਇਹ ਖੇਤਰ ਹੜ੍ਹਾਂ ਦੀ ਮਾਰ ਝਲ ਰਹੇ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਸ਼ਾਮਲ ਹਨ।
ਅੰਕੜਿਆਂ ਮੁਤਾਬਕ ਅੰਮ੍ਰਿਤਸਰ ਨੂੰ ਅਗਸਤ ਵਿੱਚ 226.8 ਮਿਲੀਮੀਟਰ ਮੀਂਹ ਪਿਆ, ਜੋ ਸਧਾਰਣ 162.4 ਮਿਲੀਮੀਟਰ ਦੇ ਮੁਕਾਬਲੇ 40 ਫੀਸਦ ਵੱਧ ਸੀ।
ਫਾਜ਼ਿਲਕਾ ਨੇ 146.8 ਮਿਲੀਮੀਟਰ ਮੀਂਹ ਦਰਜ ਕੀਤਾ, ਜੋ 68.1 ਮਿਲੀਮੀਟਰ ਦੇ ਮੁਕਾਬਲੇ 115 ਫੀਸਦ ਦਾ ਵਾਧਾ ਸੀ, ਜਦਕਿ ਫਿਰੋਜ਼ਪੁਰ ਨੂੰ 170.6 ਮਿਲੀਮੀਟਰ ਮੀਂਹ ਪਿਆ, ਜੋ ਸਧਾਰਣ 74.5 ਮਿਲੀਮੀਟਰ ਦੇ ਮੁਕਾਬਲੇ 129 ਫੀਸਦ ਵਾਧੂ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉੱਧਰ ਹਰਿਆਣਾ ਵਿੱਚ ਫਤਿਹਾਬਾਦ (252 ਫੀਸਦ ), ਗੁਰੂਗ੍ਰਾਮ (24 ਫੀਸਦ ), ਹਿਸਾਰ (68 ਫੀਸਦ ), ਅਤੇ ਫਰੀਦਾਬਾਦ (31 ਫੀਸਦ ) ਜ਼ਿਲ੍ਹਿਆਂ ਤੋਂ ਵਾਧੂ ਮੀਂਹ ਦੀ ਰਿਪੋਰਟ ਕੀਤੀ ਗਈ।