ਟਾਂਗਰੀ ’ਚ ਵਧੇ ਪਾਣੀ ਕਾਰਨ ਹੜ੍ਹ ਦਾ ਖਤਰਾ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਸਵੇਰੇ ਅੰਬਾਲਾ ਛਾਉਣੀ ਵਿੱਚ ਟਾਂਗਰੀ ਨਦੀ ਦੇ ਵਧੇ ਹੋਏ ਪਾਣੀ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਕਿ ਦਰਿਆ ਦੇ ਅੰਦਰ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ...
Advertisement
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਸਵੇਰੇ ਅੰਬਾਲਾ ਛਾਉਣੀ ਵਿੱਚ ਟਾਂਗਰੀ ਨਦੀ ਦੇ ਵਧੇ ਹੋਏ ਪਾਣੀ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਕਿ ਦਰਿਆ ਦੇ ਅੰਦਰ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ। ਅੱਜ ਸਵੇਰੇ ਟਾਂਗਰੀ ਨਦੀ ’ਚ 30 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਆ ਗਿਆ ਜੋ ਆਮ ਨਾਲੋਂ ਕਾਫ਼ੀ ਵੱਧ ਹੈ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਐੱਨਡੀਆਰਐੱਫ ਟੀਮ ਅਤੇ ਕਿਸ਼ਤੀਆਂ ਬੁਲਵਾਈਆਂ ਹਨ।
ਲਾਲੜੂ ਖੇਤਰ ਦੇ ਜੰਡਲੀ ਚੋਅ ’ਚ ਪਾਣੀ ਵਧਿਆ
ਲਾਲੜੂ ਖੇਤਰ ਦੇ ਦਰਜਨਾਂ ਪਿੰਡਾਂ ਵਿੱਚੋਂ ਲੰਘਦਾ ਬਰਸਾਤੀ ਚੋਅ ਪਾਣੀ ਨਾਲ ਨੱਕੋ ਨੱਕ ਭਰ ਕੇ ਚੱਲ ਰਿਹਾ ਹੈ। ਇਸ ਕਾਰਨ ਪਿੰਡ ਜੰਡਲੀ, ਝਾਵਾਂਸਾ, ਜੌਲਾ, ਬਲਟਾਨਾ, ਜੜੋਤ, ਰਾਣੀ ਮਾਜਰਾ, ਬਸੌਲੀ, ਮੀਰਪੁਰਾ ਵਿੱਚ ਬਰਸਾਤੀ ਚੋਅ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਇਸ ਕਾਰਨ ਅਨੇਕਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਖਰਾਬ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ।
Advertisement
Advertisement
×