ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੀ ਵੇਟ ਲਿਫਟਿੰਗ ’ਚ ਝੰਡੀ
ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ਪੰਜਾਬੀ ’ਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ। ਮੇਜ਼ਬਾਨ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਨੇ ਕੁੜੀਆਂ ਦੇ ਮੁਕਾਬਲਿਆਂ ਵਿੱਚ 205 ਅਤੇ ਮੁੰਡਿਆਂ ਦੇ ਮੁਕਾਬਲਿਆਂ ਵਿੱਚ 180 ਅੰਕ ਪ੍ਰਾਪਤ ਕਰ ਕੇ ਆਲ ਓਵਰ...
ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ਪੰਜਾਬੀ ’ਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ। ਮੇਜ਼ਬਾਨ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਨੇ ਕੁੜੀਆਂ ਦੇ ਮੁਕਾਬਲਿਆਂ ਵਿੱਚ 205 ਅਤੇ ਮੁੰਡਿਆਂ ਦੇ ਮੁਕਾਬਲਿਆਂ ਵਿੱਚ 180 ਅੰਕ ਪ੍ਰਾਪਤ ਕਰ ਕੇ ਆਲ ਓਵਰ ਚੈਂਪੀਅਨਸ਼ਿਪ ਜਿੱਤੀ। ਕੁੜੀਆਂ ਵਿੱਚ ਐੱਮ ਬੀ ਐੱਸ ਬੀ ਐੱਨ ਬੀ ਕਾਲਜ ਟਿੱਬਾ ਨੰਗਲ ਦੂਜੇ ਅਤੇ ਪੀ ਐੱਮ ਐੱਨ ਸੀ ਰਾਜਪੁਰਾ ਤੀਜੇ ਸਥਾਨ ’ਤੇ ਰਹੇ। ਮੁੰਡਿਆਂ ਵਿੱਚ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਦੂਜੇ ਅਤੇ ਐੱਮ ਐੱਮ ਮੋਦੀ ਕਾਲਜ ਤੀਜੇ ਸਥਾਨ ’ਤੇ ਰਹੇ। ਖ਼ਾਲਸਾ ਕਾਲਜ ਦੀ ਰਵਨਦੀਪ ਕੌਰ ਨੂੰ ਕੁੜੀਆਂ ਵਿੱਚ ਅਤੇ ਹਿਮਾਂਸ਼ੂ ਮਹੇਸ਼ਵਰੀ ਨੂੰ ਮੁੰਡਿਆਂ ਵਿੱਚ ਸਰਵਉੱਤਮ ਭਾਰ ਤੋਲਕ ਐਲਾਨਿਆ ਗਿਆ। ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ 15 ਮੈਡਲ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ।
ਜੇਤੂਆਂ ਨੂੰ ਪ੍ਰਿੰਸੀਪਲ ਡਾ. ਜਸਵੀਰ ਸਿੰਘ, ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਤੇ ਡਿਪਟੀ ਡੀ ਪੀ ਆਈ (ਕਾਲਜਾਂ) ਡਾ. ਜਤਿੰਦਰ ਸਿੰਘ ਗਿੱਲ, ਕੋਚ ਡਾ. ਸੁੱਚਾ ਸਿੰਘ ਢੇਸੀ ਅਤੇ ਪਰਮਜੀਤ ਸ਼ਰਮਾ ਵੱਲੋਂ ਸਨਮਾਨਿਆ ਗਿਆ।