ਪਸ਼ੂਆਂ ਲਈ ਪੰਜ ਟਰੱਕ ਤੂੜੀ ਦੇ ਭੇਜੇ
ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਮਦਦ ਲਈ ਇਥੇ ਕਾਂਗਰਸ ਦਫ਼ਤਰ ਤੋਂ ਪੰਜ ਟਰੱਕ ਤੂੜੀ ਅਤੇ ਹਰੇ ਚਾਰੇ ਆਦਿ ਦੇ ਡੇਰਾ ਬਾਬਾ ਨਾਨਕ ਇਲਾਕੇ ਵਿਚ ਹੜ੍ਹਪੀੜਤ ਪਰਿਵਾਰਾਂ ਦੀ ਮਦਦ ਲਈ ਭੇਜੇ ਗਏ। ਉਨ੍ਹਾਂ ਇਲਾਕੇ ਦੇ ਲੋਕਾਂ ਵੱਲੋਂ ਪੀੜਤਾਂ ਦੀ ਸਹਾਇਤਾ ਲਈ ਦਿਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕੇਦਰ ਅਤੇ ਸੂਬਾ ਸਰਕਾਰ ਵੱਲੋਂ ਹੁਣ ਤੱਕ ਹੜ੍ਹ ਪੀੜਤਾਂ ਲਈ ਕੋਈ ਵੀ ਸਹਾਇਤਾ ਨਾ ਦੇਣ ਦੀ ਨਿਖੇਧੀ ਕੀਤੀ। ਇਸ ਮੌਕੇ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਰਛਪਾਲ ਸਿੰਘ ਮੁਢੜ੍ਹੀਆਂ, ਬਲਵੀਰ ਸਿੰਘ ਮਿੰਟੂ, ਬਿੱਕਰ ਸਿੰਘ ਦੀਵਾ, ਸਾਬਕਾ ਚੇਅਰਮੈਨ ਰਾਜਿੰਦਰ ਬਿਟੂ, ਕਿਸਾਨ ਸੈੱਲ ਦੇ ਪ੍ਰਧਾਨ ਅਮਨਦੀਪ ਸਿੰਘ, ਜਗਦੀਸ਼ ਸਿੰਘ ਦਿਸ਼ਾ ਸੌਂਟੀ, ਬਲਜੀਤ ਸਿੰਘ ਮਰਾਰੜੂ, ਮਹਿੰਦਰ ਪਜਨੀ, ਗੁਰਮੀਤ ਸਿੰਘ ਟਿੱਬੀ, ਗੁਰਪ੍ਰੀਤ ਸਿੰਘ ਗਰੇਵਾਲ, ਹੈਪੀ ਸੂਦ, ਰਾਕੇਸ਼ ਕੁਮਾਰ ਗੋਗੀ, ਹਰਦੀਪ ਸਿੰਘ ਮਹਿਮੂਦਪੁਰ, ਜਗਤਾਰ ਸਿੰਘ ਤੰਗਰਾਲਾ, ਰਣਜੀਤ ਸਿੰਘ ਕੰਜਾਰੀ, ਨਰਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਕੁਲਵਿੰਦਰ ਕੌਰ ਲਾਡਪੁਰ, ਜਗਵੀਰ ਸਿੰਘ ਬਡਾਲੀ, ਕੌਸਲਰ ਗੁਰਮੀਤ ਕੌਰ, ਲਵਪ੍ਰੀਤ ਸਿੰਘ, ਰੂਪ ਸਿੰਘ ਫ਼ੌਜੀ, ਲਵਪ੍ਰੀਤ ਸਿੰਘ ਕਾਹਨਪੁਰ, ਗੰਗਾ ਪੁਰੀ ਅਮਲੋਹ, ਸੁੱਖ ਰਾਏਪੁਰ, ਸੁਖਾ ਖੁੰਮਣਾ, ਜਗਵਿੰਦਰ ਰਹਿਲ, ਹਰਪ੍ਰੀਤ ਸਿੰਘ ਹਾਜ਼ਰ ਸਨ।