ਸ਼ਿਵ ਦਵਾਲਾ ਮੰਦਰ ਕਮੇਟੀ ਤਸਿੰਬਲੀ ਦੇ ਮੈਂਬਰ ਤੇ ਪੰਜ ਪੰਚ ‘ਆਪ’ ਵਿਚ ਸ਼ਾਮਲ
ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਡਿਗਦਾ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਅਕਾਲੀ ਦਲ ਨੂੰ ਛੱਡ ਸੱਤਾਧਾਰੀ ਪਾਰਟੀ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਬਲਾਕ ਪ੍ਰਧਾਨ ਧਰਮ ਸਿੰਘ ਤੇ ਬਲਬੀਰ ਸਿੰਘ ਦੀ ਅਗਵਾਈ ਵਿੱਚ ਹੰਡੇਸਰਾ ਦੇ...
ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਡਿਗਦਾ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਅਕਾਲੀ ਦਲ ਨੂੰ ਛੱਡ ਸੱਤਾਧਾਰੀ ਪਾਰਟੀ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਬਲਾਕ ਪ੍ਰਧਾਨ ਧਰਮ ਸਿੰਘ ਤੇ ਬਲਬੀਰ ਸਿੰਘ ਦੀ ਅਗਵਾਈ ਵਿੱਚ ਹੰਡੇਸਰਾ ਦੇ ਪਿੰਡ ਤਸਿੰਬਲੀ ਦੇ ਸ਼ਿਵ ਦਵਾਲਾ ਮੰਦਰ ਕਮੇਟੀ ਮੈਂਬਰ ਤੇ ਪੰਜ ਪੰਚ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ।
ਸ਼੍ਰੀ ਰੰਧਾਵਾ ਨੇ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖ ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਸੁਨੀਲ ਕੁਮਾਰ ਪ੍ਰਜਾਪਤ, ਸਤਨਾਮ ਸਿੰਘ, ਅਮਨਦੀਪ ਸਿੰਘ, ਗਗਨ ਬਸਵਾ, ਜੱਗੀ ਬਸਵਾ, ਅਮਨ ਤੁਰਕਾ, ਜਿੰਦਰ ਤੁਰਕਾ, ਰਾਕੇਸ਼ ਕੁਮਾਰ, ਵਿਸ਼ਾਲ ਕੁਮਾਰ, ਦਵਿੰਦਰ ਸਿੰਘ, ਅੰਕਿਤ ਕੁਮਾਰ, ਸਤੀਸ਼ ਪੰਡਿਤ, ਰਾਜਾ ਪੰਡਿਤ, ਦੀਪਕ ਪੰਡਿਤ, ਨਛੱਤਰ ਸਿੰਘ, ਕਾਕਾ ਰਾਮ ਪਰਜਾਪਤ, ਮਹਿੰਦਰ ਸਿੰਘ ਪਰਜਾਪਤ, ਚਰਨਜੀਤ ਅੰਟਾਲ ਪੰਚ, ਕਰਨੈਲ ਸਿੰਘ ਪੰਚ, ਧਰਮ ਸਿੰਘ ਬਬਲੂ, ਕ੍ਰਿਸ਼ਨ ਚੰਦ, ਰਾਮ ਲਾਲ, ਛੱਜੂ ਰਾਮ, ਸਾਧੂ ਰਾਮ, ਅਵਤਾਰ ਸਿੰਘ, ਸੰਦੀਪ ਕੁਮਾਰ, ਗੁਰਮੀਤ ਸਿੰਘ ਪੰਚ, ਮਨਦੀਪ ਕੌਰ ਪੰਚ, ਗੁਰਜੰਟ ਸਿੰਘ, ਮੇਹਰ ਚੰਦ, ਸਾਹਿਲ ਪੰਡਿਤ, ਚਿੰਟੂ ਪੰਡਿਤ, ਅਮਨ ਦੀਪ, ਧਰਮਵੀਰ ਪਰਜਾਪਤ, ਗੁਰਜਿੰਦਰ ਸਿੰਘ, ਜਸਪ੍ਰੀਤ ਸਿੰਘ ਸ਼ਾਮਲ ਹਨ। ਇਸ ਮੌਕੇ ਪਾਰਟੀ ਦੇ ਬਲਾਕ ਪ੍ਰਧਾਨ, ਪਿੰਡ ਦੇ ਸਰਪੰਚ ਦਲਬੀਰ ਸਿੰਘ, ਹੋਰ ਪਿੰਡਾਂ ਦੇ ਪੰਚ ਤੇ ਸਰਪੰਚ ਮੌਜੂਦ ਸਨ।