ਸੱਟਾ ਲਾਉਂਦੇ ਪੰਜ ਕਾਬੂ
ਚੰਡੀਗੜ੍ਹ ਪੁਲੀਸ ਨੇ ਦੜਾ ਸੱਟਾ ਲਾਉਂਦੇ ਪੰਜ ਜਣਿਆਂ ਨੂੰ 33,135 ਰੁਪਏ ਸਣੇ ਕਾਬੂ ਕੀਤਾ ਹੈ। ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ’ਚ ਸੋਮਵੀਰ, ਸੁਰਿੰਦਰ ਕੁਮਾਰ ਵਾਸੀਆਨ ਸੈਕਟਰ-25, ਰਛਪਾਲ ਸਿੰਘ ਵਾਸੀ ਪਿੰਡ ਖੁੱਡਾ ਲਾਹੌਰਾ, ਵਿਕਰਮ ਕੁਮਾਰ ਵਾਸੀ ਡੱਡੂਮਾਜਰਾ ਕਲੋਨੀ ਅਤੇ ਸ਼ਿਵਮ ਕੁਮਾਰ...
Advertisement
ਚੰਡੀਗੜ੍ਹ ਪੁਲੀਸ ਨੇ ਦੜਾ ਸੱਟਾ ਲਾਉਂਦੇ ਪੰਜ ਜਣਿਆਂ ਨੂੰ 33,135 ਰੁਪਏ ਸਣੇ ਕਾਬੂ ਕੀਤਾ ਹੈ। ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ’ਚ ਸੋਮਵੀਰ, ਸੁਰਿੰਦਰ ਕੁਮਾਰ ਵਾਸੀਆਨ ਸੈਕਟਰ-25, ਰਛਪਾਲ ਸਿੰਘ ਵਾਸੀ ਪਿੰਡ ਖੁੱਡਾ ਲਾਹੌਰਾ, ਵਿਕਰਮ ਕੁਮਾਰ ਵਾਸੀ ਡੱਡੂਮਾਜਰਾ ਕਲੋਨੀ ਅਤੇ ਸ਼ਿਵਮ ਕੁਮਾਰ ਵਾਸੀ ਪਿੰਡ ਝਾਮਪੁਰ ਦੇ ਨਾਮ ਸ਼ਾਮਲ ਹਨ। ਇਹ ਕਾਰਵਾਈ ਥਾਣਾ ਮਲੋਆ ਦੀ ਪੁਲੀਸ ਨੇ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਲੋਆ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੰਘੀ ਦੇਰ ਰਾਤ ਸੈਕਟਰ-38 ਸਥਿਥ ਮੋਟਰ ਮਾਰਕੀਟ ਦੇ ਨਜ਼ਦੀਕ ਛਾਪਾ ਮਾਰਿਆ ਤੇ ਕਾਰਵਾਈ ਦੌਰਾਨ ਦੜਾ ਸੱਟਾ ਲਗਾਉਂਦੇ 5 ਜਣਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 33,135 ਰੁਪਏ ਬਰਾਮਦ ਕੀਤੇ। ਥਾਣਾ ਮਲੋਆ ਦੀ ਪੁਲੀਸ ਨੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

