ਸਿਵਲ ਡਿਫੈਂਸ ਵਾਲੰਟੀਅਰਾਂ ਦੀ ਪਹਿਲੀ ਪਾਸਿੰਗ ਆਊਟ ਪਰੇਡ 30 ਨੂੰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਪਰੇਸ਼ਨ ਸਿੰਧੂਰ ਦੌਰਾਨ ਭਰਤੀ ਕੀਤੀ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਪਹਿਲੀ ਪਾਸਿੰਗ ਆਊਟ ਪਰੇਡ 30 ਸਤੰਬਰ ਨੂੰ ਕਰਵਾਈ ਜਾਵੇਗੀ। ਇਹ ਪਰੇਡ 30 ਸਤੰਬਰ ਨੂੰ ਸੈਕਟਰ-7 ਵਿੱਚ ਸਥਿਤ ਸਪੋਰਟਸ ਕੰਪਲੈਕਸ ਵਿੱਚ ਸਵੇਰੇ 9 ਵਜੇ ਤੋਂ ਕਰਵਾਈ ਜਾਵੇਗੀ। ਇਸ ਪ੍ਰੋਗਰਾਮ...
Advertisement
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਪਰੇਸ਼ਨ ਸਿੰਧੂਰ ਦੌਰਾਨ ਭਰਤੀ ਕੀਤੀ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਪਹਿਲੀ ਪਾਸਿੰਗ ਆਊਟ ਪਰੇਡ 30 ਸਤੰਬਰ ਨੂੰ ਕਰਵਾਈ ਜਾਵੇਗੀ। ਇਹ ਪਰੇਡ 30 ਸਤੰਬਰ ਨੂੰ ਸੈਕਟਰ-7 ਵਿੱਚ ਸਥਿਤ ਸਪੋਰਟਸ ਕੰਪਲੈਕਸ ਵਿੱਚ ਸਵੇਰੇ 9 ਵਜੇ ਤੋਂ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਵਿੱਚ ਲਗਪਗ 400 ਟ੍ਰੇਨਿੰਗ ਪ੍ਰਾਪਤ ਵਾਲੰਟੀਅਰ ਹਿੱਸਾ ਲੈਣਗੇ, ਜਿਨ੍ਹਾਂ ਨੇ ਸੈਕਟਰ-26 ਵਿੱਚ ਸਥਿਤ ਮਗਸੀਪਾ ’ਚ ਵਿਆਪਕ ਕਲਾਸਰੂਮ ਟ੍ਰੇਨਿੰਗ ਅਤੇ ਚੰਡੀਮੰਦਰ ਛਾਉਣੀ ਵਿੱਚ ਆਰਮੀ ਅਫਸਰਾਂ ਦੇ ਮਾਰਗਦਰਸ਼ਨ ਵਿੱਚ ਇੰਟੈਂਸਿਵ ਫੀਲਡ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਇਸ ਮੌਕੇ ਯੂਟੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।
Advertisement
Advertisement
×