ਕੁੱਤੇ ਜਾਂ ਆਵਾਰਾ ਪਸ਼ੂਆਂ ਦੇ ਹਮਲੇ ’ਤੇ ਮਿਲੇਗੀ ਆਰਥਿਕ ਸਹਾਇਤਾ
ਹਰਿਆਣਾ ਸਰਕਾਰ ਨੇ ਸੂਬੇ ਦੇ ਨਿਵਾਸੀਆਂ ਨੂੰ ਕੁੱਤੇ ਦੇ ਕੱਟਣ ਅਤੇ ਆਵਾਰਾ, ਲੋਕਾਂ ਵੱਲੋਂ ਛੱਡੇ ਗਏ ਪਸ਼ੂਆਂ ਜਿਵੇਂ ਗਾਂ, ਬਲਦ, ਗਧੇ, ਕੁੱਤੇ, ਨੀਲ ਗਾਂ, ਮੱਝ ਆਦਿ ਦੇ ਹਮਲੇ ਨਾਲ ਹੋਈ ਅਚਾਨਕ ਮੌਤ, ਦਿਵਆਂਗਤਾ ਅਤੇ ਸੱਟ ਲੱਗਣ ਦੀ ਸਥਿਤੀ ਵਿੱਚ ਆਰਥਕ...
Advertisement
ਹਰਿਆਣਾ ਸਰਕਾਰ ਨੇ ਸੂਬੇ ਦੇ ਨਿਵਾਸੀਆਂ ਨੂੰ ਕੁੱਤੇ ਦੇ ਕੱਟਣ ਅਤੇ ਆਵਾਰਾ, ਲੋਕਾਂ ਵੱਲੋਂ ਛੱਡੇ ਗਏ ਪਸ਼ੂਆਂ ਜਿਵੇਂ ਗਾਂ, ਬਲਦ, ਗਧੇ, ਕੁੱਤੇ, ਨੀਲ ਗਾਂ, ਮੱਝ ਆਦਿ ਦੇ ਹਮਲੇ ਨਾਲ ਹੋਈ ਅਚਾਨਕ ਮੌਤ, ਦਿਵਆਂਗਤਾ ਅਤੇ ਸੱਟ ਲੱਗਣ ਦੀ ਸਥਿਤੀ ਵਿੱਚ ਆਰਥਕ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੀਨ ਦਿਆਲ ਉਪਾਧਿਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ-2) ਲਾਗੂ ਕੀਤੀ ਹੈ। ਇਹ ਯੋਜਨਾ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਕਵਰ ਕਰਦੀ ਹੈ, ਜੋ ਪਰਿਵਾਰ ਪਛਾਣ ਪੱਤਰ (ਪੀਪੀਪੀ) ਤਹਿਤ ਰਜਿਸਟਰਡ ਹਨ ਅਤੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ ਫੈਮਿਲੀ ਇੰਫਾਰਮੇਸ਼ਨ ਡਾਟਾ ਰਿਪਾਜਿਟਰੀ (ਐਫਆਈਡੀਆਰ) ਵਿੱਚ ਤਸਦੀਕ ਅਨੁਸਾਰ 1.8 ਲੱਖ ਰੁਪਏ ਤੋਂ ਘੱਟ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
Advertisement
Advertisement
×