DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਮਾਂਤਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਨਮਿਤ ਅੰਤਿਮ ਅਰਦਾਸ

ਵੱਡੀ ਗਿਣਤੀ ਸਾਹਿਤਕ ਅਤੇ ਸਭਿਆਚਾਰਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

  • fb
  • twitter
  • whatsapp
  • whatsapp
featured-img featured-img
ਸ਼ਰਧਾਂਜਲੀ ਸਮਾਗਮ ’ਚ ਹਾਜ਼ਰ ਸੰਗਤ।
Advertisement
ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ, ਜਿਨ੍ਹਾਂ ਦਾ 8 ਅਕਤੂਬਰ ਨੂੰ ਦੇਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ ਖਰੜ ਦੇ ਸਨੀ ਇਨਕਲੇਵ ਦੇ ਗੁਰੂ ਅਰਜਨ ਦੇਵ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਹੋਈ।

ਇਸ ਮੌਕੇ ਪੰਜਾਬੀ ਫ਼ਿਲਮ ਕਲਾ, ਸੰਗੀਤ ਅਤੇ ਸਾਹਿਤ ਜਗਤ ਦੀਆਂ ਅਨੇਕ ਹਸਤੀਆਂ ਨੇ ਹਾਜ਼ਰੀ ਭਰੀ। ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਮੌਕੇ ਪਾਸ ਕੀਤੇ ਮਤੇ ਰਾਹੀਂ ਅਲਗੋਜ਼ਾ ਉਸਤਾਦ ਕਰਮਜੀਤ ਸਿੰਘ ਦੀ ਤਸਵੀਰ ਅਤੇ ਅਲਗੋਜ਼ੇ ਯਾਦਗਾਰੀ ਲਈ ਕਲਾ ਭਵਨ ਦੇ ਅਜਾਇਬ ਘਰ ਵਿੱਚ ਰੱਖਣ ਦੀ ਮੰਗ ਕੀਤੀ। ਅਦਾਕਾਰ ਨਰਿੰਦਰ ਨੀਨਾ ਨੇ ਕਿਹਾ ਕਿ ਸਾਰੇ ਕਲਾਕਾਰਾਂ ਵੱਲੋਂ ਇਸ ਕਾਰਜ ਲਈ ਕਲਾ ਭਵਨ ਦੇ ਚੇਅਰਮੈਨ ਨਾਲ ਗੱਲ ਕਰਕੇ ਮੰਗ ਪੱਤਰ ਵੀ ਦਿਤਾ ਜਾਵੇਗਾ ।

Advertisement

ਇਸ ਮੌਕੇ ਗੀਤਕਾਰ ਸਮਸ਼ੇਰ ਸੰਧੂ, ਭੱਟੀ ਭੜੀ ਵਾਲਾ, ਮਨਮੋਹਣ ਸਿੰਘ ਦਾਊਂ, ਹਰਜਿੰਦਰ ਸਿੰਘ ਸਾਈਂ ਸਕੇਤੜੀ, ਢਾਡੀ ਜਸਪਾਲ ਸਿੰਘ ਤਾਨ, ਅਮਰੀਕ ਸਿੰਘ ਹੈਪੀ, ਦਵਿੰਦਰ ਜੁਗਨੀ, ਮਨੀ ਔਜਲਾ, ਹਰੀ ਮੌਜਪੁਰੀ, ਬਾਬੂ ਚੰਡੀਗੜ੍ਹੀਆ, ਸੁੰਮੀ ਟੱਪਰੀਆਂ ਵਾਲਾ, ਹਰਪਾਲ ਸੁਨੇਹੀ, ਕੁਲਦੀਪ ਤੂਰ, ਬਲਕਾਰ ਸਿੰਘ, ਅਦਾਕਾਰਾ ਮੋਹਣੀ ਤੂਰ, ਲੋਕ ਗਾਇਕਾ ਸੁੱਖੀ ਬਰਾੜ, ਹਰਜਿੰਦਰ ਸਿੰਘ ਬਲਟਾਣਾ, ਧਨਵੰਤ ਸਿੰਘ, ਇਪਟਾ ਪ੍ਰਧਾਨ ਸੰਜੀਵਨ ਸਿੰਘ, ਅਨੂਰੀਤ ਪਾਲ ਕੌਰ, ਮਲਕੀਤ ਸਿੰਘ ਔਜਲਾ, ਦੀਪਕ ਸ਼ਰਮਾ ਚਨਾਰਥਲ, ਬਾਦਲ ਘਵੱਦੀ ਸਣੇ ਕਈ ਹੋਰ ਪ੍ਰਸਿੱਧ ਹਸਤੀਆਂ ਹਾਜ਼ਰ ਸਨ।

Advertisement

Advertisement
×