ਫਾਰਮ ਹਾਉੂਸਾਂ ਦੀਆਂ ਇਮਾਰਤਾਂ ਢਾਹੀਆਂ
ਅੱਜ ਟਾਊਨ ਪਲਾਨਿੰਗ ਵਿਭਾਗ ਰੂਪਨਗਰ ਨੇ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਬਰਦਾਰ ਵਿੱਚ ਈਕੋ ਧਾਮ ਫਾਰਮ ਹਾਊਸ ਵਿੱਚ ਸਥਿਤ 11 ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ। ਜ਼ਿਲ੍ਹਾ ਟਾਊਨ ਪਲਾਨਰ ਜਗਦੀਪ ਸਿੰਘ ਦੀ ਅਗਵਾਈ ਅਧੀਨ ਭਾਰੀ ਪੁਲੀਸ ਫੋਰਸ ਦੀ ਮੱੱਦਦ...
ਅੱਜ ਟਾਊਨ ਪਲਾਨਿੰਗ ਵਿਭਾਗ ਰੂਪਨਗਰ ਨੇ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਬਰਦਾਰ ਵਿੱਚ ਈਕੋ ਧਾਮ ਫਾਰਮ ਹਾਊਸ ਵਿੱਚ ਸਥਿਤ 11 ਇਮਾਰਤਾਂ ਨੂੰ ਢਹਿ ਢੇਰੀ ਕਰ ਦਿੱਤਾ। ਜ਼ਿਲ੍ਹਾ ਟਾਊਨ ਪਲਾਨਰ ਜਗਦੀਪ ਸਿੰਘ ਦੀ ਅਗਵਾਈ ਅਧੀਨ ਭਾਰੀ ਪੁਲੀਸ ਫੋਰਸ ਦੀ ਮੱੱਦਦ ਨਾਲ ਇਮਾਰਤਾਂ ਢਾਹੁਣ ਦੀ ਕਾਰਵਾਈ ਕੀਤੀ ਗਈ। ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱੱਸਿਆ ਕਿ ਨੋਟਿਸ ਜਾਰੀ ਹੋਣ ਦੇ ਬਾਵਜੂਦ ਕਿਸੇ ਵੀ ਉਸਾਰੀ ਨੂੰ ਹਟਾਇਆ ਨਹੀਂ ਗਿਆ। ਇਸ ਤੋਂ ਇਲਾਵਾ ਲਗਾਤਾਰ ਸਾਲ 2023, 2024, 2025 ਦੌਰਾਨ ਵੱੱਖ ਵੱਖ ਸਮੇਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਉਸਾਰੀ ਕਰਨ ਅਤੇ ਜੰਗਲਾਂ ਦਾ ਨੁਕਸਾਨ ਕਰਨ ਲਈ ਅੱਜ ਵਿਆਪਕ ਪੱਧਰ ’ਤੇ ਕਾਰਵਾਈ ਕਰਦਿਆਂ ਈਕੋ ਧਾਮ ਫਾਰਮ ਹਾਊਸਸ ਦੇ ਮਾਲਕ ਦਿਆ ਕ੍ਰਿਸ਼ਨ ਗਿੱਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ 11 ਦੇ ਕਰੀਬ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੀ ਅਜੇ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਾਰਵਾਈ ਕੀਤੀ ਜਾਵੇਗੀ। ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਸ਼ੋਸ਼ਲ ਮੀਡੀਆ ਤੇ ਪ੍ਰਸਾਸ਼ਨ ਦੁਆਰਾ ਕੀਤੀ ਗਈ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਉਧਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਹ ਕਾਰਵਾਈ ਬਹੁਤ ਦੇਰ ਪਹਿਲਾਂ ਹੋ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਉਨ੍ਹਾਂ ਵੱੱਲੋਂ ਵੀ ਵਿਜੀਲੈਂਸ ਵਿਭਾਗ ਅਤੇ ਮੁੱਖ ਮੰਤਰੀ ਨੂੰ ਇਸ ਸਬੰਧੀ ਪੱੱਤਰ ਲਿਖਿਆ ਗਿਆ ਸੀ। ਉੱਧਰ ਇਸ ਸਬੰੰਧੀ ਦਿਆ ਕ੍ਰਿਸ਼ਨ ਗਿੱਲ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਉਹ ਅੱਜ ਕੋਈ ਵੀ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ ਤੇ ਕੁੱਝ ਦਿਨਾਂ ਤੱਕ ਉਹ ਸਬੂਤਾਂ ਸਣੇ ਆਪਣਾ ਪੱਖ ਮੀਡੀਆ ਅੱਗੇ ਰੱਖਣਗੇ।

