ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਯੂਪੀ ਪੁਲੀਸ ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾਂ ਗ੍ਰਿਫ਼ਤਾਰ

ਪਹਿਲਾ ਵੀ ਰਹਿ ਚੁੱਕੇ ਹਨ ਤਿਹਾੜ ਜੇਲ੍ਹ
Advertisement

ਸੰਜੀਵ ਬੱਬੀ

ਚਮਕੌਰ ਸਾਹਿਬ, 12 ਜੁਲਾਈ

Advertisement

ਯੂਪੀ ਪੁਲੀਸ ਨਜ਼ਦੀਕੀ ਪਿੰਡ ਜੱਸੜਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾਂ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ ਹੈ। ਗੁਰਨਾਮ ਸਿੰਘ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਨ ਅਤੇ ਸ਼ੂਗਰ ਮਿੱਲ ਮੋਰਿੰਡਾ ਦੇ ਸਾਬਕਾ ਚੇਅਰਮੈਨ ਵੀ ਹਨ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਦੇ ਘਰ ਮਹੀਨਾ ਪਹਿਲਾਂ ਵੀ ਯੂਪੀ ਪੁਲੀਸ ਨੇ ਛਾਪਾ ਮਾਰਿਆ ਸੀ ਪਰ ਉਦੋਂ ਕਿਸਾਨ ਆਗੂ ਘਰ ਵਿੱਚ ਮੌਜੂਦ ਨਹੀਂ ਸੀ।

ਚਮਕੌਰ ਸਿੰਘ ਥਾਣੇ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਗੁਰਨਾਮ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 2018 ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਦਰਜ ਕੇਸ ਸਬੰਧੀ ਯੂਪੀ ਪੁਲੀਸ ਬੀਤੇ ਦਿਨ ਕਿਸਾਨ ਆਗੂ ਗੁਰਨਾਮ ਸਿੰਘ ਦੇ ਪਿੰਡ ਜੱਸੜਾਂ ਤਹਿਸੀਲ ਚਮਕੌਰ ਸਾਹਿਬ ਵਿਖੇ ਤਫਤੀਸ਼ ਕਰਨ ਆਈ ਸੀ, ਉਸ ਸਮੇਂ ਗੁਰਨਾਮ ਸਿੰਘ ਜੱਸੜਾਂ ਘਰ ’ਚ ਸੀ। ਪੁਲੀਸ ਪਰਿਵਾਰ ਨੂੰ ਦਰਜ ਕੇਸ ਵਿੱਚ ਪੁੱਛ ਪੜਤਾਲ ਕਰਨ ਲਈ ਕਹਿ ਕੇ ਆਪਣੇ ਨਾਲ ਲੈ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਯੂਪੀ ਪੁਲੀਸ ਕਿਹੜੇ ਕੇਸ ਵਿੱਚ ਅਤੇ ਕਿੱਥੇ ਲੈ ਕੇ ਗਏ ਹਨ, ਉਨ੍ਹਾਂ ਨੂੰ ਨਹੀਂ ਦੱਸਿਆ ਗਿਆ। ਇਸ ਤੋਂ ਪਹਿਲਾਂ ਵੀ ਗੁਰਨਾਮ ਸਿੰਘ ਕਈ ਮਹੀਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਕੇ ਆਏ ਸਨ। ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਜੱਸੜਾਂ ਨੂੰ ਯੂਪੀ ਪੁਲੀਸ ਪਰਲਜ਼ ਗਰੁੱਪ ਘੁਟਾਲੇ ਵਿੱਚ ਨਾਮਜ਼ਦ ਹੋਣ ਕਾਰਨ ਗ੍ਰਫ਼ਤਾਰ ਕਰਕੇ ਲੈ ਗਈ ਹੈ ਕਿਉਂਕਿ ਗੁਰਨਾਮ ਸਿੰਘ ਜੱਸੜਾਂ ਪਰਲਜ਼ ਗਰੁੱਪ ਦੇ ਡਾਇਰੈਕਟਰ ਰਹੇ ਹਨ। ਜਦੋਂ ਕਿ ਪਰਲਜ਼ ਗਰੁੱਪ ਦੇ ਐੱਮਡੀ ਨਿਰਮਲ ਸਿੰਘ ਭੰਗੂ, ਜਿਨ੍ਹਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ, ਦਾ ਪਿੰਡ ਵੀ ਜੱਸੜਾਂ ਦੇ ਬਿਲਕੁਲ ਨੇੜੇ ਪਿੰਡ ਅਟਾਰੀ ਹੈ।

 

Advertisement