ਕਿਸਾਨ ਮਜ਼ਦੂਰ ਆਗੂ ਗੁਰਪ੍ਰਤਾਪ ਸਿੰਘ ਬੜੀ ਨੂੰ ਹਿਰਾਸਤ ਵਿੱਚ ਲਿਆ
ਕਿਸਾਨਾਂ ਨੇ ਦੋ ਘੰਟੇ ਰੇਲਾਂ ਰੋਕਣ ਦਾ ਦਿੱਤਾ ਸੀ ਸੱਦਾ
Advertisement
ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਗੁਰਪ੍ਰਤਾਪ ਸਿੰਘ ਬੜੀ ਨੂੰ ਮੁਹਾਲੀ ਜ਼ਿਲ੍ਹੇ ਦੀ ਥਾਣਾ ਆਈਟੀ ਸਿਟੀ ਦੀ ਪੁਲੀਸ ਨੇ ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਉਨ੍ਹਾਂ ਦੇ ਪਿੰਡ ਬੜੀ ਤੋਂ ਆਪਣੀ ਹਿਰਾਸਤ ਵਿੱਚ ਲੈ ਲਿਆ।
ਗੁਰਪ੍ਰਤਾਪ ਸਿੰਘ ਬੜੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸ਼ੰਭੂ ਜਾ ਕੇ ਇੱਕ ਤੋਂ ਤਿੰਨ ਵਜੇ ਤੱਕ ਰੇਲਾਂ ਰੋਕਣੀਆਂ ਸੀ। ਉਹ ਘਰੋਂ ਨਿਕਲਣ ਹੀ ਵਾਲੇ ਸੀ ਕਿ ਆਈਟੀ ਥਾਣਾ ਮੁਹਾਲੀ ਦੀ ਪੁਲੀਸ ਨੇ ਉਨ੍ਹਾਂ ਦੇ ਘਰ ਛਾਪਾਮਾਰੀ ਕਰਕੇ ਹਿਰਾਸਤ ਵਿੱਚ ਲੈ ਲਿਆ ਤੇ ਉਨ੍ਹਾਂ ਨੂੰ ਇਸ ਵੇਲੇ ਥਾਣੇ ਵਿੱਚ ਬਿਠਾਇਆ ਗਿਆ ਹੈ।
Advertisement
Advertisement
Advertisement
×

