ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
ਨੂਰਪੁਰ ਬੇਦੀ: ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿੱਚ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਕਰਵਾਇਆ। ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆ ਨੇ ਬਾਰ੍ਹਵੀਂ ਦੇ ਵਿਦਿਆਰਥੀਆ ਨੂੰ ਕੰਪਲੀਮੈਂਟ ਤੇ ਗਿਫਟ ਦਿੱਤੇ। ਪ੍ਰਿੰਸੀਪਲ ਰੋਜੀ ਮਹਿਤਾ ਨੇ ਵਿਦਿਆਰਥੀਆਂ ਨੂੰ...
Advertisement
ਨੂਰਪੁਰ ਬੇਦੀ: ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿੱਚ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਕਰਵਾਇਆ। ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆ ਨੇ ਬਾਰ੍ਹਵੀਂ ਦੇ ਵਿਦਿਆਰਥੀਆ ਨੂੰ ਕੰਪਲੀਮੈਂਟ ਤੇ ਗਿਫਟ ਦਿੱਤੇ। ਪ੍ਰਿੰਸੀਪਲ ਰੋਜੀ ਮਹਿਤਾ ਨੇ ਵਿਦਿਆਰਥੀਆਂ ਨੂੰ ਸ਼ੁੱਭ-ਇੱਛਾਵਾਂ ਦਿੰਦਿਆਂ ਭਵਿੱਖ ਵਿਚ ਗਿਆਨ, ਮਿਹਨਤ ਤੇ ਨੈਤਿਕ ਗੁਣਾਂ ਦੇ ਧਾਰਨੀ ਬਣਦੇ ਹੋਏ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਆ। ਚੇਅਰਮੈਨ ਅਮਿਤ ਚੱਢਾ ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਚੱਢਾ, ਦੀਪਿਕਾ ਪੁਰੀ, ਅਨੂ ਕੌਸਲ, ਅਵਿਨਾਸ਼ ਕੁਮਾਰ, ਸੁਰੇਖਾ ਰਾਣਾ, ਨਿਸ਼ਾ ਸ਼ਰਮਾ, ਸ਼ਿਵਾਨੀ ਪੁਰੀ, ਖੁਸ਼ਵੰਤ ਕੌਰ, ਮਾਸਟਰ ਭੋਲਾ ਸ਼ੰਕਰ ਅਤੇ ਰਮਾ ਸ਼ਰਮਾ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
×

