ਪਰਿਵਾਰ ਖੁਦਕੁਸ਼ੀ ਮਾਮਲਾ: ਪਰਿਵਾਰ ਦਾ ਕਥਾ ਵਿੱਚ ਸ਼ਾਮਲ ਹੋਣ ਬਾਰੇ ਕੋਈ ਸੰਕੇਤ ਨਹੀਂ ਮਿਲਿਆ: ਪੁਲੀਸ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਪੰਚਕੂਲਾ ਦੇ ਸੈਕਟਰ 27 ਵਿਚ 26-27 ਮਈ ਦੀ ਦਰਮਿਆਨ ਰਾਤ ਨੂੰ ਘਰ ਦੇ ਬਾਹਰ ਪਾਰਕ ਕੀਤੀ ਕਾਰ ਵਿਚੋਂ ਦੇਹਰਾਦੂਨ ਨਾਲ ਸਬੰਧਤ ਪਰਿਵਾਰ ਦੇ ਸੱਤ ਜੀਅ ਮ੍ਰਿਤ ਮਿਲੇ ਸਨ। ਮਿੱਤਲ ਪਰਿਵਾਰ ਦੀ ਦੁਖਦਾ ਘਟਨਾ ਮਾਮਲੇ ਦੀ ਜਾਂਚ ਸਬੰਧੀ ਪੁਲੀਸ ਨੇ ਸੋਮਵਾਰ ਨੂੰ ਪਰਵੀਨ ਮਿੱਤਲ ਅਤੇ ਪਰਿਵਾਰ ਦੀਆਂ ਅੰਤਿਮ ਗਤੀਵਿਧੀਆਂ ਬਾਰੇ ਤਾਜ਼ਾ ਜਾਣਕਾਰੀਆਂ ਦਾ ਖੁਲਾਸਾ ਕੀਤਾ ਹੈ।
ਪੁਲੀਸ ਸੂਤਰਾਂ ਦੇ ਅਨੁਸਾਰ ਪਰਵੀਨ ਮਿੱਤਲ ਕਈ ਸਾਲਾਂ ਤੋਂ ਗੰਭੀਰ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਸੀ। ਕਈ ਕਾਰੋਬਾਰ, ਜਿਸ ਵਿੱਚ ਬੱਦੀ ਵਿੱਚ ਇੱਕ ਸਕ੍ਰੈਪ-ਪ੍ਰੋਸੈਸਿੰਗ ਪਲਾਂਟ, ਦੇਹਰਾਦੂਨ ਵਿੱਚ ਟੂਰ ਅਤੇ ਟਰੈਵਲ ਦਾ ਕੰਮ, ਵਿੱਚ ਉਹ ਸਫ਼ਲਤਾ ਨਹੀਂ ਹਾਸਲ ਕਰ ਸਕਿਆ। ਬਲਕਿ ਇਨ੍ਹਾਂ ਅਸਫ਼ਲਤਾਵਾਂ ਕਾਰਨ ਉਹ ਕਥਿਤ ਤੌਰ ’ਤੇ ਕਈ ਕਰੋੜਾਂ ਦਾ ਕਰਜ਼ਦਾਰ ਬਣ ਗਿਆ ਅਤੇ ਇਕ ਅੰਦਾਜ਼ੇ ਅਨੁਸਾਰ ਇਸੇ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਿਆ ਸੀ।
ਵਿੱਤੀ ਤੌਰ ’ਤੇ ਠੀਕ ਹੋਣ ਦੀ ਕੋਸ਼ਿਸ਼ ਵਿੱਚ ਮਿੱਤਲ ਨੇ ਡਿਜੀਟਲ ਸਮੱਗਰੀ (ਵੀਡੀਓਜ਼) ਬਣਾਉਣ ਫੈਸਲਾ ਕੀਤਾ ਅਤੇ 2022 ਵਿੱਚ ਇੱਕ ਯੂਟਿਊਬ ਚੈੱਨਲ ਅਗਰਵਾਲ ਐਸੋਸੀਏਟਸ ਆਫੀਸ਼ੀਅਲ ਲਾਂਚ ਕੀਤਾ। ਜਿਸ ਵਿਚ ਉਹ ਲੋਕਾਂ ਨੂੰ 13500 ਰੁਪਏ ਤੱਕ ਕਮਾਉਣ ਬਾਰੇ ਦੱਸ ਰਿਹਾ ਹੈ। ਚੈੱਨਲ ’ਤੇ 39 ਵੀਡੀਓਜ਼ ਹਨ ਅਤੇ 1.14K ਫਾਲੋਅਰਜ਼ ਸਨ।
ਇਸ ਚੈੱਨਲ ’ਤੇ ਮਿੱਤਲ ਨੇ ਆਖਰੀ ਵੀਡੀਓ 14 ਮਈ ਨੂੰ ਉਸੇ ਕਾਰ ਵਿੱਚ ਬੈਠ ਕੇ ਅਪਲੋਡ ਕੀਤਾ ਸੀ ਜਿਸ ਵਿੱਚ ਉਸ ਨੇ ਕਥਿਤ ਤੌਰ ’ਤੇ ਪਰਿਵਾਰ ਸਮੇਤ ਜ਼ਹਿਰ ਨਿਗਲ ਲਿਆ ਸੀ। ਜਾਂਚਕਰਤਾ ਹੁਣ ਜਾਂਚ ਕਰ ਰਹੇ ਹਨ ਕਿ ਕੀ ਇਹ ਪਹਿਲ ਉਸ ਦੇ ਵਧਦੇ ਕਰਜ਼ੇ ਨੂੰ ਪੂਰਾ ਕਰਨ ਲਈ ਆਖਰੀ ਕੋਸ਼ਿਸ਼ ਸੀ। ਪਰਵੀਨ ਦੇ ਯੂਟਿਊਬ ਚੈੱਨਲ ਰਾਹੀਂ ਉਸ ਦੀ ਵਿੱਤੀ ਗਿਰਾਵਟ ਬਾਰੇ ਸਪੱਸ਼ਟ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਾਂਝੀਆਂ ਕੀਤੀਆਂ ਇੱਕ ਜਾਂ ਦੋ ਵੀਡੀਓਜ਼ ਦੇ ਵਿਚ ਉਸਦੀਆਂ ਜੁੜਵਾਂ ਧੀਆਂ ਨੂੰ ਇੱਕ ਦੂਜੇ ਨਾਲ ਖੇਡ ਰਹੀਆਂ ਹਨ ਅਤੇ ਇੱਕ ਹੋਰ ਜਿੱਥੇ ਇੱਕ ਧੀ ਆਪਣੀ ਬਿਮਾਰ ਮਾਂ ਬਿਮਲਾ ਦੀ ਦੇਖਭਾਲ ਕਰ ਰਹੀ ਸੀ।
ਇਨ੍ਹਾ ਵੀਡੀਓਜ਼ ਵਿਚ ਚੈਰਿਟੀ ਕਰਨ ਬਾਰੇ ਆਖਰੀ ਪੋਸਟ ਮਈ 2024 ਵਿੱਚ ਕੀਤੀ ਗਈ ਸੀ।
ਉਧਰ ਅਧਿਕਾਰੀਆਂ ਨੇ ਉਸ ਦਿਨ ਦੀਆਂ ਪਰਿਵਾਰ ਵੱਲੋਂ ਕੀਤੀਆਂ ਗਈ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਹੈ। ਵੀਡੀਓ ਫੁਟੇਜ਼ ਅਤੇ ਕਾਲ ਡਾਟਾ ਅਨੁਸਾਰ ਪਰਿਵਾਰ ਦੀ ਕਾਰ 6:45 ਵਜੇ ਚੰਡੀਗੜ੍ਹ ਦੇ ਸੈਕਟਰ 27 ਵਿੱਚ ਖੜ੍ਹੀ ਸੀ। ਗੱਡੀ ਦੇ ਅੰਦਰ ਮਿਲੇ ਬਹੁਤ ਸਾਰੇ ਘਰੇਲੂ ਸਮਾਨ ਦੇ ਆਧਾਰ ’ਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਸਮੇਂ ਦੌਰਾਨ ਘਰ ਦਾ ਪਕਾਇਆ ਖਾਣਾ ਖਾਧਾ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਸ਼ੱਕੀ ਜ਼ਹਿਰ ਭੋਜਨ ਰਾਹੀਂ ਜਾਂ ਪਾਣੀ ਰਾਹੀਂ ਖਾਧਾ ਗਿਆ ਸੀ।
ਸੈਕਟਰ 27 ਪਹੁੰਚਣ ਤੋਂ ਪਹਿਲਾਂ ਪਰਿਵਾਰ ਨੇ ਸੈਕਟਰ 12 ਦੇ ਅੰਬੇਡਕਰ ਭਵਨ ਦੇ ਦੋ ਕਮਰਿਆਂ ਵਿੱਚ ਗਏ ਸਨ। ਰਿਪੋਰਟ ਅਨੁਸਾਰ ਉਹ ਸ਼ਾਮ 6:30 ਵਜੇ ਦੇ ਕਰੀਬ ਗੈਸਟਹਾਊਸ ਤੋਂ ਚਲੇ ਗਏ। ਹਲਾਂਕਿ ਪਹਿਲੀਆਂ ਰਿਪੋਰਟਾਂ ਦੇ ਉਲਟ ਪੁਲੀਸ ਨੇ ਪੁਸ਼ਟੀ ਕੀਤੀ ਕਿ ਪਰਿਵਾਰ ਦੇ ਪੰਚਕੂਲਾ ਦੇ ਸੈਕਟਰ 5 ਦੇ ਬਾਗਵਸ਼ਵਰ ਧਾਮ ਵਿਖੇ ਚੱਲ ਰਹੀ ਹਨੂੰਮਾਨ ਕਥਾ ਵਿੱਚ ਸ਼ਾਮਲ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ।