ਮ੍ਰਿਤਕ ਬੱਚੇ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
ਲਾਲੜੂ ਮੰਡੀ ਦੇ ਅੱਠਵੀਂ ਜਮਾਤ ਵਿੱਚ ਪੜ੍ਹਦੇ 15 ਸਾਲਾਂ ਵਿਦਿਆਰਥੀ ਵਿਸ਼ਾਲ ਕੁਮਾਰ ਦੀ ਪਿੰਡ ਸਰਸੀਣੀ ਦੀ ਝੀਲ ਵਿੱਚ ਡੁੱਬਣ ਕਾਰਨ 21 ਜੁਲਾਈ ਨੂੰ ਮੌਤ ਹੋ ਗਈ ਸੀ। ਮ੍ਰਿਤਕ ਦਾ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਹੈ। ਇਸ ਮਾਮਲੇ ’ਚ ਅੱਜ...
Advertisement
ਲਾਲੜੂ ਮੰਡੀ ਦੇ ਅੱਠਵੀਂ ਜਮਾਤ ਵਿੱਚ ਪੜ੍ਹਦੇ 15 ਸਾਲਾਂ ਵਿਦਿਆਰਥੀ ਵਿਸ਼ਾਲ ਕੁਮਾਰ ਦੀ ਪਿੰਡ ਸਰਸੀਣੀ ਦੀ ਝੀਲ ਵਿੱਚ ਡੁੱਬਣ ਕਾਰਨ 21 ਜੁਲਾਈ ਨੂੰ ਮੌਤ ਹੋ ਗਈ ਸੀ। ਮ੍ਰਿਤਕ ਦਾ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਹੈ। ਇਸ ਮਾਮਲੇ ’ਚ ਅੱਜ ਘਟਨਾ ਸਮੇਂ ਵਿਸ਼ਾਲ ਨਾਲ ਉਸ ਦੇ ਸਕੂਲ ਦੇ ਸੱਤਵੀਂ ਜਮਾਤ ਦੇ ਦੋ ਹੋਰ ਸਾਥੀ ਹੋਣ ਦਾ ਖ਼ੁਲਾਸਾ ਹੋਇਆ ਹੈ। ਥਾਣਾ ਮੁਖੀ ਲਾਲੜੂ ਇੰਸਪੈਕਟਰ ਸਿਮਰਨ ਸਿੰਘ ਤੇ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਦੀ ਲਾਸ਼ ਪਿੰਡ 22 ਜੁਲਾਈ ਨੂੰ ਮਿਲੀ ਸੀ। ਮ੍ਰਿਤਕ ਦੇ ਨਾਨਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣਾ ਦੋਹਤਾ ਗੋਦ ਲਿਆ ਹੋਇਆ ਸੀ। ਉਸ ਦੀ ਲਾਸ਼ ਪਿੰਡ ਸਰਸੀਣੀ ਦੀ ਝੀਲ ਵਿੱਚੋਂ ਮਿਲੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੌਂ ਦਿਨਾਂ ਮਗਰੋਂ ਅੱਜ ਬੱਚੇ ਦੇ ਸਕੂਲੀ ਸਾਥੀਆਂ ਤੱਕ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪਰਿਵਾਰ ਨੂੰ ਇਨਸਾਫ਼ ਦੇਵੇ।
Advertisement
Advertisement
×