ਗੁਰੂ ਗੋਬਿੰਦ ਸਿੰਘ ਕਾਲਜ ’ਚ ਸਮਾਗਮ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿੱਚ ਅੱਜ ਐੱਮਐੱਸਸੀ ਕੈਮਿਸਟਰੀ ਦੀ ਵਿਦਿਆਰਥਣ ਦਾਮਿਨੀ ਦੀ ਸ਼ਾਨਦਾਰ ਅਕਾਦਮਿਕ ਸਫਲਤਾ ਦਾ ਜਸ਼ਨ ਮਨਾਇਆ ਗਿਆ। ਦਾਮਿਨੀ ਨੇ ਚੰਡੀਗੜ੍ਹ ਦੇ ਕਾਲਜਾਂ ਦੇ ਸਮੈਸਟਰ ਚਾਰ ਵਿੱਚ ਪਹਿਲਾ ਸਥਾਨ ਤੇ ਪੰਜਾਬ ਯੂਨੀਵਰਸਿਟੀ ਫਾਈਨਲ ਪ੍ਰੀਖਿਆ ’ਚ...
Advertisement
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿੱਚ ਅੱਜ ਐੱਮਐੱਸਸੀ ਕੈਮਿਸਟਰੀ ਦੀ ਵਿਦਿਆਰਥਣ ਦਾਮਿਨੀ ਦੀ ਸ਼ਾਨਦਾਰ ਅਕਾਦਮਿਕ ਸਫਲਤਾ ਦਾ ਜਸ਼ਨ ਮਨਾਇਆ ਗਿਆ। ਦਾਮਿਨੀ ਨੇ ਚੰਡੀਗੜ੍ਹ ਦੇ ਕਾਲਜਾਂ ਦੇ ਸਮੈਸਟਰ ਚਾਰ ਵਿੱਚ ਪਹਿਲਾ ਸਥਾਨ ਤੇ ਪੰਜਾਬ ਯੂਨੀਵਰਸਿਟੀ ਫਾਈਨਲ ਪ੍ਰੀਖਿਆ ’ਚ ਯੂਨੀਵਰਸਿਟੀ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਦਾਮਿਨੀ ਦੀ ਲਗਨ ਤੇ ਬੇਮਿਸਾਲ ਕਾਮਯਾਬੀ ’ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕੈਮਿਸਟਰੀ ਦੇ ਪੀਜੀ ਵਿਭਾਗ ਦੇ ਮੁਖੀ ਤੇ ਫੈਕਲਟੀ ਦੀ ਅਗਵਾਈ ਲਈ ਧੰਨਵਾਦ ਕੀਤਾ।
Advertisement
Advertisement
×