ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਈਪੀਐੱਫ ਦਫ਼ਤਰ ਚੰਡੀਗੜ੍ਹ ਵੱਲੋਂ ਵੱਧ ਪੈਨਸ਼ਨ ਲਾਭ ਵਾਲੇ 14,158 ਮਾਮਲਿਆਂ ਦਾ ਨਿਬੇੜਾ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਜੂਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਚੰਡੀਗੜ੍ਹ ਵਿੱਚ ਸਥਿਤ ਖੇਤਰੀ ਦਫ਼ਤਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ 14,158 ਮਾਮਲਿਆਂ ਵਿੱਚ ਕਰਮਚਾਰੀਆਂ ਨੂੰ ਉੱਚ ਤਨਖ਼ਾਹ ’ਤੇ ਪੈਨਸ਼ਨ ਲਈ ਯੋਗ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿੱਚ ਸਥਿਤ...
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 17 ਜੂਨ

Advertisement

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਚੰਡੀਗੜ੍ਹ ਵਿੱਚ ਸਥਿਤ ਖੇਤਰੀ ਦਫ਼ਤਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ 14,158 ਮਾਮਲਿਆਂ ਵਿੱਚ ਕਰਮਚਾਰੀਆਂ ਨੂੰ ਉੱਚ ਤਨਖ਼ਾਹ ’ਤੇ ਪੈਨਸ਼ਨ ਲਈ ਯੋਗ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿੱਚ ਸਥਿਤ ਈਪੀਐੱਫ ਦੇ ਖੇਤਰੀ ਦਫ਼ਤਰ ਅਧੀਨ ਆਉਣ ਵਾਲੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਨ ਵਾਲੇ 24,250 ਕਰਮਚਾਰੀਆਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ, ਜੋ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐੱਸ) ਦੇ ਮੈਂਬਰ ਸਨ। ਇਸ ਵਿੱਚੋਂ 19,367 ਸੰਯੁਕਤ ਵਿਕਲਪਾਂ ਦੇ ਫਾਰਮੈਟ ਵਿੱਚ ਸਨ, ਉਨ੍ਹਾਂ ਲੋਕਾਂ ਨਾਲ ਸਬੰਧਤ ਜੋ 1 ਸਤੰਬਰ 2014 ਤੋਂ ਬਾਅਦ ਤੱਕ ਸੇਵਾ ਵਿੱਚ ਰਹੇ ਹਨ। ਈਪੀਐੱਫਓ ਦਫ਼ਤਰ ਦੇ ਅਧਿਕਾਰੀ ਕਿਹਾ ਕਿ ਸਾਲ 2024-25 ਦੇ ਆਖ਼ਰੀ ਪੰਦਰਵਾੜੇ ਦੌਰਾਨ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ 14,158 ਸੰਯੁਕਤ ਵਿਕਲਪ ਬਿਨੈਕਾਰਾਂ ਨੂੰ ਉੱਚ ਤਨਖ਼ਾਹ ’ਤੇ ਪੈਨਸ਼ਨ ਲਈ ਯੋਗ ਮੰਨਿਆ ਗਿਆ ਸੀ। ਇਨ੍ਹਾਂ ਕਰਮਚਾਰੀਆਂ ਨੂੰ 31 ਮਾਰਚ ਤੱਕ ਮੰਗ ਪੱਤਰ ਭੇਜੇ ਗਏ ਸਨ, ਜਿਸ ਵਿੱਚ ਵਿਆਜ ਸਣੇ ਇੱਕਮੁਸ਼ਤ ਬਕਾਇਆ ਯੋਗਦਾਨ ਦੀ ਗਣਨਾ ਕੀਤੀ ਗਈ ਸੀ। ਇਸ ਨਾਲ ਉਨ੍ਹਾਂ ਨੂੰ ਯੋਗਦਾਨ ਭੇਜਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਈਪੀਐੱਫਓ ਵੱਲੋਂ 30 ਜੂਨ ਤੱਕ ਸਾਰੇ ਅਜਿਹੇ ਪੈਨਸ਼ਨਰਾਂ ਨੂੰ ਪੈਨਸ਼ਨ ਭੁਗਤਾਨ ਆਦੇਸ਼ਾਂ (ਪੀਪੀਓ) ਅਤੇ ਬਕਾਇਆ ਭੁਗਤਾਨਾਂ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਖੇਤਰੀ ਭਵਿੱਖ ਨਿਧੀ ਕਮਿਸ਼ਨਰ ਕਿਸ਼ਨ ਪ੍ਰਤਾਪ ਸਿੰਘ ਨੇ ਈਪੀਐਸ ਮੈਂਬਰਾਂ ਨੂੰ ਹੋਰ ਅਪਡੇਟਸ ਲਈ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਉਡੀਕ ਕਰਨ ਦੀ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿੱਤ ਵਰ੍ਹੇ 2024-25 ਦੌਰਾਨ ਸਥਾਨਕ ਦਫ਼ਤਰ ਨੇ 6,97,372 ਦਾਅਵਿਆਂ ਦਾ ਨਿਬੇੜਾ ਕੀਤਾ ਸੀ।

Advertisement