ਪੰਜਾਬ ਦੇ ਸਮੁੱਚੇ ਵਰਗ ‘ਆਪ’ ਤੋਂ ਖ਼ਫ਼ਾ: ਕੰਬੋਜ
ਕਰਮਜੀਤ ਸਿੰਘ ਚਿੱਲਾ
ਬਨੂੜ, 20 ਜੂਨ
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਵਰਗ ‘ਆਪ’ ਸਰਕਾਰ ਤੋਂ ਤੰਗ ਆ ਚੁੱਕੇ ਹਨ। ਉਹ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ 2027 ਦੀ ਉਡੀਕ ਕਰ ਰਹੇ ਹਨ। ਸ੍ਰੀ ਕੰਬੋਜ ਯੂਥ ਕਾਂਗਰਸ ਦੇ ਬਨੂੜ ਸ਼ਹਿਰ ਦੇ ਨਵੇਂ ਪ੍ਰਧਾਨ ਥਾਪੇ ਹਰਪ੍ਰੀਤ ਸਿੰਘ ਸੋਨਿਕ ਦੇ ਸਨਮਾਨ ਵਿੱਚ ਸੰਤੂ ਮੱਲ ਧਰਮਸ਼ਾਲਾ ਵਿੱਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਰਾਜਪੁਰਾ ਹਲਕਾ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜ ਗਿਆ ਹੈ ਅਤੇ ਹਲਕੇ ਵਿੱਚ ਸਾਢੇ ਤਿੰਨ ਸਾਲਾਂ ਦੌਰਾਨ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ।
ਸ੍ਰੀ ਕੰਬੋਜ ਨੇ ਕਿਹਾ ਕਿ ਹਲਕੇ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਹਰਪ੍ਰੀਤ ਸਿੰਘ ਸੋਨਿਕ ਨੇ ਸ੍ਰੀ ਕੰਬੋਜ ਅਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਯਾਦਵਿੰਦਰ ਸ਼ਰਮਾ ਕਰਾਲਾ, ਵਪਾਰ ਮੰਡਲ ਬਨੂੜ ਦੇ ਪ੍ਰਧਾਨ ਜੀਵਨ ਕੁਮਾਰ, ਚੇਅਰਮੈਨ ਹਰਪਾਲ ਸੋਨੀ, ਕੌਂਸਲਰ ਅਵਤਾਰ ਬਬਲਾ, ਸੋਨੀ ਸੰਧੂ, ਹਰਕੇਸ਼ ਕੇਸ਼ੀ, ਭਾਂਗ ਸਿੰਘ ਡਾਂਗੀ, ਆਸ਼ੂ ਕੇਬਲ ਵਾਲਾ, ਗੁਰਮੇਲ ਸਿੰਘ ਫੌਜੀ ਸਾਬਕਾ ਕੌਂਸਲਰ, ਜਸਵੰਤ ਸਿੰਘ ਖੱਟੜਾ ਤੇ ਹੋਰ ਹਾਜ਼ਰ ਸਨ।