ਰੁਜ਼ਗਾਰ ਉਤਸਵ: ਮਾਤਾ ਗੁਜਰੀ ਕਾਲਜ ਦੇ 105 ਵਿਦਿਆਰਥੀਆਂ ਦੀ ਚੋਣ
ਮਾਤਾ ਗੁਜਰੀ ਕਾਲਜ ਵੱਲੋਂ ਮਹਿੰਦਰਾ ਪ੍ਰਾਈਡ ਕਲਾਸਾਂ ਤਹਿਤ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੈਨੇਜਮੈਂਟ ਸਟੱਡੀਜ਼ ਵਿਭਾਗ ਵਿੱਚ ਰੁਜ਼ਗਾਰ ਉਤਸਵ 2025 ਕਰਵਾਇਆ ਗਿਆ। ਪੰਜ ਨਾਮਵਰ ਕੰਪਨੀਆਂ ਵੱਲੋਂ ਕੀਤੀ ਗਈ ਸਕ੍ਰੀਨਿੰਗ ਅਤੇ ਇੰਟਰਵਿਊ ਉਪਰੰਤ 105 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਦਾ...
Advertisement
ਮਾਤਾ ਗੁਜਰੀ ਕਾਲਜ ਵੱਲੋਂ ਮਹਿੰਦਰਾ ਪ੍ਰਾਈਡ ਕਲਾਸਾਂ ਤਹਿਤ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੈਨੇਜਮੈਂਟ ਸਟੱਡੀਜ਼ ਵਿਭਾਗ ਵਿੱਚ ਰੁਜ਼ਗਾਰ ਉਤਸਵ 2025 ਕਰਵਾਇਆ ਗਿਆ। ਪੰਜ ਨਾਮਵਰ ਕੰਪਨੀਆਂ ਵੱਲੋਂ ਕੀਤੀ ਗਈ ਸਕ੍ਰੀਨਿੰਗ ਅਤੇ ਇੰਟਰਵਿਊ ਉਪਰੰਤ 105 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਦਾ ਸਮੁੱਚਾ ਪ੍ਰਬੰਧ ਮਹਿੰਦਰਾ ਪਰਾਈਡ ਕਲਾਸਾਂ (ਨੰਦੀ ਫਾਊਂਡੇਸ਼ਨ) ਦੇ ਮੁਖੀ ਸ੍ਰੀ ਤਰੁਣ ਵੱਲੋਂ ਕਾਲਜ ਦੇ ਪਲੇਸਮੈਂਟ ਸੈੱਲ ਅਤੇ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਕਾਲਜ ਦੇ ਆਨਰੇਰੀ ਸਕੱਤਰ ਜਗਦੀਪ ਸਿੰਘ ਚੀਮਾ, ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ, ਡੀਨ ਪਲੇਸਮੈਂਟ ਡਾ. ਜਗਦੀਸ਼ ਸਿੰਘ, ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਅਤੇ ਪਲੇਸਮੈਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਵਿਚਾਰ ਪੇਸ਼ ਕੀਤੇ।
Advertisement
Advertisement
×