ਕਰਮਚਾਰੀ ਐਸੋਸੀਏਸ਼ਨ ਦਾ ਸਹੁੰ ਚੁੱਕ ਸਮਾਗਮ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਨੇ ਅੱਜ ਦਫ਼ਤਰ ਕੈਂਪਸ ਵਿੱਚ ਸਮਾਗਮ ਕਰਕੇ ਸਹੁੰ ਚੁੱਕੀ ਅਤੇ ਪਿਛਲੀ ਐਸੋਸੀਏਸ਼ਨ ਤੋਂ ਕਾਰਜਭਾਰ ਸੰਭਾਲਿਆ। ਚੋਣ ਕਮਿਸ਼ਨ ਗੁਲਾਬ ਚੰਦ ਵੱਲੋਂ ਅਧਿਕਾਰਤ ਤੌਰ ’ਤੇ ਨਤੀਜਾ ਐਲਾਨਿਆ ਗਿਆ। ਸਮਾਰੋਹ ਵਿਚ ਬੋਰਡ ਦੇ...
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਨੇ ਅੱਜ ਦਫ਼ਤਰ ਕੈਂਪਸ ਵਿੱਚ ਸਮਾਗਮ ਕਰਕੇ ਸਹੁੰ ਚੁੱਕੀ ਅਤੇ ਪਿਛਲੀ ਐਸੋਸੀਏਸ਼ਨ ਤੋਂ ਕਾਰਜਭਾਰ ਸੰਭਾਲਿਆ। ਚੋਣ ਕਮਿਸ਼ਨ ਗੁਲਾਬ ਚੰਦ ਵੱਲੋਂ ਅਧਿਕਾਰਤ ਤੌਰ ’ਤੇ ਨਤੀਜਾ ਐਲਾਨਿਆ ਗਿਆ। ਸਮਾਰੋਹ ਵਿਚ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਇੱਕਜੁੱਟ ਕੇ ਤਨਦੇਹੀ ਨਾਲ ਕੰਮ ਕਰਨ ਅਤੇ ਬੋਰਡ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ, ਲਖਵੀਰ ਸਿੰਘ ਘੜੂੰਆਂ, ਮਨੋਜ ਕੁਮਾਰ ਰਾਣਾ ਅਤੇ ਗੁਰਚਰਨ ਸਿੰਘ ਤਰਮਾਲਾ ਨੇ ਬੋਰਡ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਦੀਪ ਸਿੰਘ ਗਿੱਲ ਅਤੇ ਗੁਰਿਕਬਾਲ ਸਿੰਘ ਸੋਢੀ ਨੇ ਵੀ ਨਵੀਂ ਚੁਣੀ ਗਈ ਜਥੇਬੰਦੀ ਨੂੰ ਵਧਾਈ ਦਿੱਤੀ। ਨਵੀਂ ਚੁਣੀ ਟੀਮ ਦੇ ਅਹੁਦੇਦਾਰ ਮਨਜਿੰਦਰ ਸਿੰਘ ਹੁਲਕਾ, ਗੁਰਜੀਤ ਸਿੰਘ ਬੀਦੋਵਾਲੀ, ਮੈਡਮ ਸੀਮਾ ਸੂਦ, ਹਰਮਨਦੀਪ ਸਿੰਘ ਬੋਪਾਰਾਏ, ਮਲਕੀਤ ਸਿੰਘ ਗੱਗੜ, ਲਖਵਿੰਦਰ ਸਿੰਘ ਘੜੂੰਆਂ, ਰਾਜੀਵ ਕੁਮਾਰ, ਤੇਜਿੰਦਰ ਸਿੰਘ ਕਾਲੇਕਾ, ਰਣਜੀਤ ਸਿੰਘ, ਰਾਕੇਸ਼ ਕੁਮਾਰ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਮਨਜਿੰਦਰ ਸਿੰਘ ਕੰਗ, ਰੁਪਿੰਦਰ ਕੌਰ, ਵਰਿੰਦਰ ਕੌਰ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ।

