DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰੀ ਰਾਜਾਂ ਦੇ ਬਿਜਲੀ ਕਾਮੇ ਤੇ ਇੰਜਨੀਅਰ ਨਿੱਜੀਕਰਨ ਖ਼ਿਲਾਫ਼ ਇਕਜੁੱਟ

ਨਿੱਜੀ ਕੰਪਨੀ ਚੰਡੀਗੜ੍ਹ ਦੀ ਬਿਜਲੀ ਸਪਲਾਈ ਸੰਭਾਲਣ ’ਚ ਅਸਫਲ; ਕਰਾਰ; ਪ੍ਰਸ਼ਾਸਨ ਨੂੰ ਫ਼ੈਸਲੇ ’ਤੇ ਨਜ਼ਰਸਾਨੀ ਦੀ ਅਪੀਲ
  • fb
  • twitter
  • whatsapp
  • whatsapp
Advertisement

ਕੁਲਦੀਪ ਸਿੰਘ

ਚੰਡੀਗੜ੍ਹ, 24 ਜੂਨ

Advertisement

ਬਿਜਲੀ ਕਰਮਚਾਰੀਆਂ ਅਤੇ ਇੰਜਨੀਅਰਾਂ ਦੀ ਸਿਰਮੌਰ ਜਥੇਬੰਦੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਐਂਪਲਾਈਜ਼ ਐਂਡ ਇੰਜੀਨੀਅਰਜ਼ ਦੇ ਬੈਨਰ ਹੇਠ ਅੱਜ ਚੰਡੀਗੜ੍ਹ ਦੇ ਭਕਨਾ ਭਵਨ ਵਿਖੇ ਉੱਤਰੀ ਜ਼ੋਨ ਰਾਜਾਂ ਦੇ ਬਿਜਲੀ ਕਰਮਚਾਰੀਆਂ ਦੀ ਇੱਕ ਕਨਵੈਂਸ਼ਨ ਕਰਵਾਈ ਗਈ।

ਕਨਵੈਨਸ਼ਨ ਵਿੱਚ ਕਨਵੀਨਰ ਸੁਦੀਪ ਦੱਤਾ, ਇਲੈਕਟ੍ਰੀਸਿਟੀ ਐਂਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਉਪ-ਪ੍ਰਧਾਨ ਸੁਭਾਸ਼ ਲਾਂਬਾ, ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਦੇ ਚੇਅਰਮੈਨ ਦਵਿੰਦਰ ਸਿੰਘ ਹੁੱਡਾ, ਐੱਚਪੀਐੱਸਈਬੀ (ਹਿਮਾਚਲ) ਦੇ ਪ੍ਰਧਾਨ ਕਾਮੇਸ਼ਵਰ ਸ਼ਰਮਾ, ਟੀਐੱਸਯੂ ਪੰਜਾਬ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਿੱਲੋਂ, ਪੀਐੱਸਈਬੀ ਏਟਕ ਦੇ ਜਨਰਲ ਸਕੱਤਰ ਸੁਰੇਂਦਰ ਪਾਲ ਸਿੰਘ ਲਹੌਰੀਆ, ਯੂ.ਟੀ. ਪਾਵਰਮੈਨ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਅਤੇ ਈ.ਈ.ਐੱਫ.ਆਈ. ਜਨਰਲ ਕੌਂਸਲ ਮੈਂਬਰ ਪੂਨਮ ਕੁੰਡੂ ਆਦਿ ਨੇ ਸ਼ਿਰਕਤ ਕੀਤੀ।

ਈਈਐੱਫਆਈ ਦੇ ਕੌਮੀ ਉਪ-ਪ੍ਰਧਾਨ ਸੁਭਾਸ਼ ਲਾਂਬਾ ਨੇ ਕਿਹਾ ਕਿ ਬਿਜਲੀ ਸਰਕਾਰ ਲਈ ਇੱਕ ਸੇਵਾ ਹੈ ਅਤੇ ਨਿੱਜੀ ਕੰਪਨੀ ਲਈ ਇੱਕ ਕਾਰੋਬਾਰ ਹੈ। ਨਿੱਜੀਕਰਨ ਤੋਂ ਬਾਅਦ ਬਿਜਲੀ ਗਰੀਬਾਂ ਅਤੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ ਗਏ 4 ਕਿਰਤ ਕੋਡ ਮਜ਼ਦੂਰਾਂ ਦੀ ਗੁਲਾਮੀ ਦਾ ਦਸਤਾਵੇਜ਼ ਹਨ, ਜਿਸ ਦਾਵਿਰੋਧ ਕੀਤਾ ਜਾਵੇਗਾ। ਸੁਰੇਸ਼ ਰਾਠੀ ਨੇ ਕਿਹਾ ਕਿ ਨਿੱਜੀਕਰਨ ਤੋਂ ਬਾਅਦ ਚੰਡੀਗੜ੍ਹ ਦੀ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਨਿੱਜੀ ਕੰਪਨੀ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਲਈ ਪ੍ਰਸ਼ਾਸਨ ਨੂੰ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਸੰਮੇਲਨ ਨੇ ਸਰਬਸੰਮਤੀ ਨਾਲ ਸਰਕਾਰ ਵੱਲੋਂ ਬਿਜਲੀ ਦੇ ਨਿੱਜੀਕਰਨ ਅਤੇ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੀ ਨਿੰਦਾ ਕੀਤੀ ਅਤੇ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ। ਹੜਤਾਲ ਦੀ ਸਫਲਤਾ ਲਈ ਦੇਸ਼ ਭਰ ਵਿੱਚ ਖਪਤਕਾਰਾਂ ਅਤੇ ਕਰਮਚਾਰੀਆਂ ਦੀਆਂ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਸੰਮੇਲਨ ’ਚ ਹਰਿਆਣਾ, ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ, ਉਤਰਾਖੰਡ, ਚੰਡੀਗੜ੍ਹ, ਰਾਜਸਥਾਨ ਦੇ ਸੈਂਕੜੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕਮੇਟੀ ਕਨਵੀਨਰ ਸੁਦੀਪ ਦੱਤਾ ਵੱਲੋਂ ਪੇਸ਼ ਕੀਤੇ ਹੜਤਾਲ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ।

Advertisement
×