ਕਲੌਦੀ ਮਲਟੀਪਰਪਜ਼ ਸਹਿਕਾਰੀ ਸਭਾ ਦੀ ਚੋਣ
ਫ਼ਤਹਿਗੜ੍ਹ ਸਾਹਿਬ: ਦਿ ਕਲੌਂਦੀ ਮਲਟੀਪਰਪਜ਼ ਕੋਆਪਰੇਟਿਵ ਐਗੈਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਦੀ ਚੋਣ ਸਰਬਸੰਮਤੀ ਨਾਲ ਹੋਈ ਅਤੇ ਪਿੰਡ ਕਰੀਮਪੁਰਾ, ਕਲੌਂਦੀ, ਹੁਸੈਨਪੁਰ, ਕੰਦੀਪੁਰ ਦੇ ਨਿਵਾਸੀਆਂ ਨੇ ਇਸ ਵਿੱਚ ਭਾਗ ਲੈਂਦਿਆਂ 11 ਮੈਂਬਰਾਂ ਦੀ ਚੋਣ ਕੀਤੀ, ਜਿਨ੍ਹਾਂ ਵਿੱਚ ਗੁਰਦੀਪ ਸਿੰਘ ਕਰੀਮਪੁਰਾ, ਯਾਦਵਿੰਦਰ ਸਿੰਘ...
Advertisement
ਫ਼ਤਹਿਗੜ੍ਹ ਸਾਹਿਬ: ਦਿ ਕਲੌਂਦੀ ਮਲਟੀਪਰਪਜ਼ ਕੋਆਪਰੇਟਿਵ ਐਗੈਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਦੀ ਚੋਣ ਸਰਬਸੰਮਤੀ ਨਾਲ ਹੋਈ ਅਤੇ ਪਿੰਡ ਕਰੀਮਪੁਰਾ, ਕਲੌਂਦੀ, ਹੁਸੈਨਪੁਰ, ਕੰਦੀਪੁਰ ਦੇ ਨਿਵਾਸੀਆਂ ਨੇ ਇਸ ਵਿੱਚ ਭਾਗ ਲੈਂਦਿਆਂ 11 ਮੈਂਬਰਾਂ ਦੀ ਚੋਣ ਕੀਤੀ, ਜਿਨ੍ਹਾਂ ਵਿੱਚ ਗੁਰਦੀਪ ਸਿੰਘ ਕਰੀਮਪੁਰਾ, ਯਾਦਵਿੰਦਰ ਸਿੰਘ ਕਰੀਮਪੁਰਾ, ਧਰਮਿੰਦਰਪਾਲ ਸਿੰਘ ਕਰੀਮਪੁਰਾ, ਗੁਰਮੀਤ ਸਿੰਘ ਕਾਹਲੋਂ ਕਲੌਦੀ, ਕੁਸ਼ਲਿਆ ਦੇਵੀ ਕਲੌਦੀ, ਸਤਿੰਦਰ ਸਿੰਘ ਘੁੰਮਣ ਹੁਸੈਨਪੁਰਾ, ਮਨਿੰਦਰਪਾਲ ਸਿੰਘ ਕੰਦੀਪੁਰ, ਦਿਲਬਾਗ ਸਿੰਘ ਕਲੌਦੀ, ਰਾਜਵੰਤ ਸਿੰਘ ਕੰਦੀਪੁਰ, ਗੁਰਮੇਲ ਸਿੰਘ ਕਲੌਦੀ ਅਤੇ ਅਮਰਜੀਤ ਸਿੰਘ ਕਲੌਦੀ ਸ਼ਾਮਲ ਹਨ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਸੋਨੂੰ ਚੀਮਾ ਨੇ ਪਿੰਡਾਂ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਨਵੇਂ ਚੁਣੇ ਮੈਬਰਾਂ ਨੇ ਭਰੋਸਾ ਦਿੱਤਾ ਕਿ ਉਹ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਚੀਮਾ ਪਰਿਵਾਰ ਤੋਂ ਸੇਧ ਲੈ ਕੇ ਕੰਮ ਕਰਦੇ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ
Advertisement