ਹਾਦਸੇ ’ਚ ਬਜ਼ੁਰਗ ਦੀ ਮੌਤ
ਨਿਊ ਚੰਡੀਗੜ੍ਹ ਦੀ ਓਮੈਕਸ ਕੰਪਨੀ ਦੇ ਟਰੇਡ ਟਾਵਰ ਕੋਲ ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨਵਾਂ ਗਰਾਉਂ ਨੇੜਲੇ ਪਿੰਡ ਕਾਨੇ ਦਾ ਬਾੜਾ ਵਾਸੀ ਚੌਧਰੀ ਬੰਤ ਰਾਮ (72) ਅਤੇ ਪਿੰਡ...
Advertisement
ਨਿਊ ਚੰਡੀਗੜ੍ਹ ਦੀ ਓਮੈਕਸ ਕੰਪਨੀ ਦੇ ਟਰੇਡ ਟਾਵਰ ਕੋਲ ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨਵਾਂ ਗਰਾਉਂ ਨੇੜਲੇ ਪਿੰਡ ਕਾਨੇ ਦਾ ਬਾੜਾ ਵਾਸੀ ਚੌਧਰੀ ਬੰਤ ਰਾਮ (72) ਅਤੇ ਪਿੰਡ ਛੋਟੀ ਕਰੌਰਾਂ ਦਾ ਵਾਸੀ ਭਾਗ ਸਿੰਘ (70) ਕਿਸੇ ਕੰਮ ਲਈ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਟਰੇਡ ਟਾਵਰ ਸਾਹਮਣੇ ਪੜੌਲ ਪਿੰਡ ਵਾਲੇ ਕੱਟ ਨੇੜੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆ ਗਏ। ਹਾਦਸੇ ’ਚ ਬੰਤ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਜੇ ਜ਼ਖ਼ਮੀ ਭਾਗ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮੁੱਲਾਂਪੁਰ ਗਰੀਬਦਾਸ ਵਿੱਚ ਐੱਸ ਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੰਤ ਰਾਮ ਦੇ ਪੁੱਤਰ ਰਾਮ ਲਾਲ ਦੇ ਬਿਆਨਾਂ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×

