ਬਜ਼ੁਰਗ ਵੱਲੋਂ ਝੀਲ ’ਚ ਛਾਲ ਮਾਰ ਕੇ ਖ਼ੁਦਕੁਸ਼ੀ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 1 ਜੂਨ ਅੰਬਾਲਾ ਕੈਂਟ ਦੇ ਨੇਤਾ ਜੀ ਸੁਭਾਸ਼ ਪਾਰਕ ਵਿਚਲੀ ਮਸਨੂਈ ਝੀਲ ਵਿੱਚ ਐਤਵਾਰ ਸਵੇਰੇ 5 ਵਜੇ ਇਕ ਬਜ਼ੁਰਗ ਔਰਤ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 70 ਸਾਲਾ ਕਮਲੇਸ਼ ਬਸਰਾ ਵਜੋਂ ਹੋਈ...
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਜੂਨ
Advertisement
ਅੰਬਾਲਾ ਕੈਂਟ ਦੇ ਨੇਤਾ ਜੀ ਸੁਭਾਸ਼ ਪਾਰਕ ਵਿਚਲੀ ਮਸਨੂਈ ਝੀਲ ਵਿੱਚ ਐਤਵਾਰ ਸਵੇਰੇ 5 ਵਜੇ ਇਕ ਬਜ਼ੁਰਗ ਔਰਤ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 70 ਸਾਲਾ ਕਮਲੇਸ਼ ਬਸਰਾ ਵਜੋਂ ਹੋਈ ਹੈ। ਉਹ ਪਾਰਕ ਨਾਲ ਲੱਗਦੀ ਹਾਊਸਿੰਗ ਬੋਰਡ ਕਲੋਨੀ ਦੀ ਰਹਿਣ ਵਾਲੀ ਸੀ ਅਤੇ ਡਾਕਘਰ ਤੋਂ ਸੇਵਾਮੁਕਤ ਸੀ। ਜਾਣਕਾਰੀ ਅਨੁਸਾਰ ਔਰਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਇਕ ਵਾਰ ਪਹਿਲਾਂ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਸੀ। ਹਾਊਸਿੰਗ ਬੋਰਡ ਚੌਕੀ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਕੈਂਟ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਹੈ।
Advertisement
ਮ੍ਰਿਤਕਾ ਦੇ ਪਤੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਕਮਲੇਸ਼ ਹਰ ਰੋਜ਼ ਸੈਰ ਕਰਨ ਪਾਰਕ ’ਚ ਆਉਂਦੀ ਸੀ। ਅੱਜ ਸਵੇਰੇ ਉਹ 4.30 ਘਰੋਂ ਸੈਰ ਲਈ ਨਿਕਲ ਚੁੱਕੀ ਸੀ।
Advertisement
×