ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਨੇ ਅੱਜ ਪੰਜਾਬੀ ਸਾਹਿਤ ਸਿਰਜਣ, ਕਵਿਤਾ ਗਾਇਨ ਅਤੇ ਕੁਇਜ਼ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ ਗਿੰਨੀ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫ਼ਿਕੇਟ ਵੰਡੇ। ਜ਼ਿਲ੍ਹੇ ਵਿਚ ਜੇਤੂ ਰਹੇ ਵਿਦਿਆਰਥੀ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਹਾਜ਼ਰ ਸਨ। ਖੋਜ ਅਫ਼ਸਰ ਡਾ. ਦਰਸ਼ਨ ਕੌਰ ਸਾਰਿਆਂ ਦਾ ਸਵਾਗਤ ਕਰਦਿਆਂ ਵਿਭਾਗ ਅਤੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੱਤੀ। ‘ਕਹਾਣੀ ਰਚਨਾ’ ਵਿੱਚ ਪ੍ਰਭਜੋਤ ਸਿੰਘ ਸ ਹ ਸ ਰਡਿਆਲਾ ਨੇ ਪਹਿਲਾ, ਸਰਤਾਜ ਸਿੰਘ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਮੇਹਾਲੀ ਨੇ ਦੂਜਾ ਅਤੇ ਅਵਿਨਾਸ਼ਜੋਤ ਸਿੰਘ ਗਿਲਕੋ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਜਿੱਤਿਆ। ‘ਕਵਿਤਾ ਰਚਨਾ’ ਵਿੱਚ ਅੰਬਿਕਾ ਸੋਫਤ ਗਿਲਕੋ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਰਣਜੀਤ ਕੌਰ ਸ ਹ ਸ ਦੱਪਰ ਨੇ ਦੂਜਾ ਅਤੇ ਆਫਰੀਨ ਸਕੂਲ ਆਫ ਐਮੀਨੈਂਸ, ਬਾਕਰਪੁਰ ਨੇ ਤੀਜਾ, ‘ਲੇਖ ਰਚਨਾ’ ਮੁਕਾਬਲੇ ਵਿੱਚ ਏਕਮਜੋਤ ਕੌਰ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਸਵਾੜਾ ਨੇ ਪਹਿਲਾ, ਗੁਰਸੀਰਤ ਕੌਰ ਇਨਫੈਂਟ ਜੀਜਸ ਕਾਨਵੇਂਟ ਸਕੂਲ ਨੇ ਦੂਜਾ ਅਤੇ ਸਵੈਨ ਸਹੋਤਾ ਸ ਹ ਸ ਦੱਪਰ ਨੇ ਤੀਜਾ ਸਥਾਨ ਜਿੱਤਿਆ। ‘ਕਵਿਤਾ ਗਾਇਨ’ ਵਿੱਚ ਗੁਰਜੋਤ ਕੌਰ ਸ ਸ ਸ ਸ ਮੁਲਾਂਪੁਰ ਗਰੀਬਦਾਸ ਪਹਿਲੇ, ਸੁਨੇਹਾ ਸ ਹ ਸ ਦੱਪਰ ਦੂਜੇ ਅਤੇ ਪਵਨੀਤ ਸਿੰਘ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ।
ਕੁਇਜ਼ ਮੁਕਾਬਲੇ ਛੇਵੀਂ ਤੋਂ ਅੱਠਵੀਂ ਵਿੱਚ ਗੁਰਜੋਤ ਸਿੰਘ ਸ ਹ ਸ ਕਾਰਕੌਰ ਨੇ ਪਹਿਲਾ, ਹਰਲੀਨ ਕੌਰ ਸ਼ਿਵਾਲਿਕ ਪਬਲਿਕ ਸਕੂਲ ਦੂਜੇ ਅਤੇ ਗੁਰਮਨਪ੍ਰੀਤ ਸਿੰਘ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਤੀਜੇ ਥਾਂ ’ਤੇ ਰਹੇ।

