ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਈਜ਼ੀ ਪ੍ਰੋਜੈਕਟ: ਸਬ ਰਜਿਸਟਰਾਰ ਦਫਤਰ ਰੂਪਨਗਰ ’ਚ ਸੱਤ ਰਜਿਸਟਰੀਆਂ ਹੋਈਆਂ

ਜਗਮੋਹਨ ਸਿੰਘ ਰੂਪਨਗਰ, 3 ਜੁਲਾਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਰੂਪਨਗਰ ਜ਼ਿਲ੍ਹੇ ਅੰਦਰ ਈਜ਼ੀ ਰਜਿਸਟਰੇਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਅਧੀਨ ਅੱਜ ਸਬ ਰਜਿਸਟਰਾਰ ਦਫਤਰ ਰੂਪਨਗਰ ਵਿਖੇ ਸ਼ਾਮ ਪੌਣੇ ਪੰਜ ਵਜੇ ਤੱਕ 7 ਰਜਿਸਟਰੀਆਂ ਤਸਦੀਕ ਕੀਤੀਆਂ ਗਈਆਂ। ਤਹਿਸੀਲਦਾਰ...
Advertisement

ਜਗਮੋਹਨ ਸਿੰਘ

ਰੂਪਨਗਰ, 3 ਜੁਲਾਈ

Advertisement

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਰੂਪਨਗਰ ਜ਼ਿਲ੍ਹੇ ਅੰਦਰ ਈਜ਼ੀ ਰਜਿਸਟਰੇਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਅਧੀਨ ਅੱਜ ਸਬ ਰਜਿਸਟਰਾਰ ਦਫਤਰ ਰੂਪਨਗਰ ਵਿਖੇ ਸ਼ਾਮ ਪੌਣੇ ਪੰਜ ਵਜੇ ਤੱਕ 7 ਰਜਿਸਟਰੀਆਂ ਤਸਦੀਕ ਕੀਤੀਆਂ ਗਈਆਂ। ਤਹਿਸੀਲਦਾਰ ਰੂਪਨਗਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਸਬ ਰਜਿਸਟਰਾਰ ਦਫਤਰ ਰੂਪਨਗਰ ਵਿਖੇ ਪਹਿਲੀ ਰਜਿਸਟਰੀ ਪਿੰਡ ਅਹਿਮਦਪੁਰ ਦੀ ਕੀਤੀ ਗਈ, ਜਿਸ ਵਿੱਚ ਵੇਚਦਾਰ ਗੁਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਅਹਿਮਦਪੁਰ ਅਤੇ ਖਰੀਦਦਾਰ ਪੁਸ਼ਪ ਲਤਾ ਨੇ ਪਹਿਲੀ ਰਜਿਸਟਰੀ ਕਰਵਾ ਕੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸਹੂਲਤ ਦਾ ਲਾਭ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਦਾ ਕੰਮ ਪੂਰਾ ਹੋਣ ਉਪਰੰਤ ਖਰੀਦਦਾਰ ਨੂੰ ਈਜ਼ੀ ਰਜਿਸਟਰੇਸ਼ਨ ਪ੍ਰੋਜੈਕਟ(ਜ਼ੀਰੋ ਡੀਲੇਅ/ਜ਼ੀਰੋ ਕਰੱਪਸ਼ਨ) ਹੇਠ ਪਹਿਲੀ ਰਜਿਸਟਰੀ ਕਰਵਾਉਣ ਲਈ ਵਧਾਈ ਦਿੱਤੀ ਅਤੇ ਪੌਦਾ ਲਾ ਕੇ ਇਸ ਨੂੰ ਆਪਣੇ ਘਰ ਨੇੜੇ ਲਗਾ ਕੇ ਰੁੱਖ ਬਣਨ ਤੱਕ ਇਸ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਰੂਪਨਗਰ ਹਰਸਿਮਰਨ ਸਿੰਘ, ਰਜਿਸਟਰੀ ਕਲਰਕ ਰਮਨ, ਟੈਕਨੀਕਲ ਸਹਾਇਕ ਸਰਬਦੀਪ ਸਿੰਘ ਅਤੇ ਜ਼ਿਲਾ ਸਿਸਟਮ ਮੈਨੇਜਰ ਰਾਜੀਵ ਕਪੂਰ ਮੌਜੂਦ ਸਨ।

Advertisement