ਈ-ਸ਼ਰਨਮ ਕਾਰਡ ਦਾ ਕੈਂਪ ਲਾਇਆ
ਪੱਤਰ ਪ੍ਰੇਰਕਅਮਲੋਹ, 12 ਜੁਲਾਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਚੀਫ ਜੁਡੀਸ਼ਅਲ ਮੇਜਿਸਟਰੇਟ ਕੌਮੀ ਸਕੱਤਰ ਅਸ਼ੋਕ ਕੁਮਾਰ ਚੌਹਾਨ ਦੇ ਹੁਕਮਾਂ ਤਹਿਤ ਅਣ-ਰਜਿਸਟਰ ਵਰਕਰਾਂ ਨੂੰ ਈ-ਸ਼ਰਨਮ ਪੋਰਟਲ ’ਤੇ ਰਜਿਸਟਰ ਕਰਨ ਲਈ ਸੰਤ ਸਵਾਮੀ ਨਮੋਨਾਥ ਡੇਰਾ ਨਮੋਸਰ, ਰਾਏਪੁਰ ਚੌਬਦਾਰਾ ਵਿੱਚ ਕੈਂਪ ਲਗਾਇਆ ਗਿਆ। ਜੀਪੀਐੱਚ...
ਪੱਤਰ ਪ੍ਰੇਰਕਅਮਲੋਹ, 12 ਜੁਲਾਈ
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਚੀਫ ਜੁਡੀਸ਼ਅਲ ਮੇਜਿਸਟਰੇਟ ਕੌਮੀ ਸਕੱਤਰ ਅਸ਼ੋਕ ਕੁਮਾਰ ਚੌਹਾਨ ਦੇ ਹੁਕਮਾਂ ਤਹਿਤ ਅਣ-ਰਜਿਸਟਰ ਵਰਕਰਾਂ ਨੂੰ ਈ-ਸ਼ਰਨਮ ਪੋਰਟਲ ’ਤੇ ਰਜਿਸਟਰ ਕਰਨ ਲਈ ਸੰਤ ਸਵਾਮੀ ਨਮੋਨਾਥ ਡੇਰਾ ਨਮੋਸਰ, ਰਾਏਪੁਰ ਚੌਬਦਾਰਾ ਵਿੱਚ ਕੈਂਪ ਲਗਾਇਆ ਗਿਆ। ਜੀਪੀਐੱਚ ਮੇਵਾ ਸਿੰਘ ਨੇ ਈ-ਸ਼ਰਨਮ ਕਾਰਡ ਪੋਟ ’ਤੇ ਵਰਕਰਾਂ ਦੇ ਨਾਮ ਰਜਿਸਟਰਡ ਕਰਕੇ ਮਿਲਣ ਵਾਲੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿੱਚ ਜੈ ਦੇਵ ਨਾਥ, ਸੋਮਨਾਥ, ਚਿਲਮਲ ਨਾਥ ਅਤੇ ਬਾਬਾ ਰਾਜਿੰਦਰ ਪੁਰੀ ਨੇ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਬਰ ਅਤੇ ਹਲਕਾ ਇੰਚਾਰਜ਼ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।