ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਨੰਗਲ ਵਿੱਚ ਦਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਨਾਤਮ ਧਰਮ ਸਭਾ ਨੰਗਲ ਵੱਲੋਂ ਪ੍ਰਧਾਨ ਰਮੇਸ਼ ਗੁਲਾਟੀ ਦੀ ਅਗਵਾਈ ਹੇਠ ਦਸਹਿਰਾ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬੈਂਸ ਨੇ ਕਿਹਾ ਕਿ ਨੇਕੀ ਦੀ ਬਦੀ ਉਤੇ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਦੇਸ਼ ਭਰ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਕੋਆਰਡੀਨੇਟਰ, ਸਨਾਤਮ ਸਭਾ ਦੇ ਪ੍ਰਧਾਨ ਰਮੇਸ਼ ਗੁਲਾਟੀ, ਸੀਨੀਅਰ ਵਾਈਸ ਪ੍ਰਧਾਨ ਪ੍ਰਿੰਸੀਪਲ ਲਲਿਤ ਮੋਹਨ, ਜਨਰਲ ਸਕੱਤਰ ਸੰਜੀਵ ਸ਼ਰਮਾਂ, ਜੁਆਇੰਟ ਸਕੱਤਰ ਸੁਧੀਰ ਸ਼ਰਮਾਂ, ਰਵੀ ਕਾਂਤ ਆਦਿ ਹਾਜ਼ਰ ਸਨ।
ਚਮਕੌਰ ਸਾਹਿਬ (ਸੰਜੀਵ ਬੱਬੀ): ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਵਿੱਚ ਦਸਹਿਰਾ ਮਨਾਇਆ ਗਿਆ। ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਕੇਜੀ ਵਿੰਗ ਦੇ ਵਿਦਿਆਰਥੀਆਂ ਵਿੱਚ ਰੰਗ ਭਰਨ ਮੁਕਾਬਲਾ, ਰਮਾਇਣ ਦੇ ਵੱਖ- ਵੱਖ ਪਾਤਰਾਂ ਦੀਆਂ ਤਸਵੀਰਾਂ ਬਣਾ ਕੇ ਉਨ੍ਹਾਂ ਨੂੰ ਸਹੀ ਜਗ੍ਹਾ ’ਤੇ ਲਗਵਾਉਣਾ ਆਦਿ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਰਾਵਣ ਦਾ ਬੁੱਤ ਤਿਆਰ ਕੀਤਾ ਗਿਆ। ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਅਤੇ ਮੈਨੇਜਿੰਗ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਵੱਲੋਂ ਦੁਸਹਿਰੇ ਦੀ ਵਧਾਈ ਦਿੱਤੀ ਗਈ।
ਸ਼ਿਵਾਲਕ ਸਿਟੀ ਵਿੱਚ ਰਾਵਣ ਦਾ ਪੁਤਲਾ ਫੂਕਿਆ
ਖਰੜ (ਸਸ਼ੀਪਾਲ ਜੈਨ): ਸ਼ਿਵਾਲਿਕ ਸਿਟੀ ਸੈਕਟਰ 127 ਖਰੜ ਵਿੱਚ ਦਸਹਿਰਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਨਿਵਾਸੀਆਂ ਨੇ ਮੰਚ ਤੇ ਸ੍ਰੀ ਰਾਮ ਪਰਿਵਾਰ ਅਤੇ ਰਾਵਣ ਪਰਿਵਾਰ ਦੀ ਝਾਂਕੀ ਅਤੇ ਪਰੰਪਰਾਗਤ ਰਾਵਣ ਦਹਨ ਦਾ ਦਰਸ਼ਨ ਕੀਤਾ। ਇਹ ਸਮਾਗਮ ਪ੍ਰਧਾਨ ਐਡਵੋਕੇਟ ਪਿਯੂਸ਼ ਵਿੱਜ ਦੀ ਅਗਵਾਈ ਹੇਠ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਸੰਤੋਸ਼ ਕੁਮਾਰ, ਨਿਤੇਸ਼ ਵਿੱਜ (ਪ੍ਰਧਾਨ ), ਹਰਬੰਸ ਸਿੰਘ, ਪਰਵਿੰਦਰ ਸਿੰਘ, ਬਲਜਿੰਦਰ ਸਿੰਘ, ਡੀ ਐਸ ਪੀ ਮਨਜੀਤ ਸਿੰਘ, ਗੌਰਵ ਸੋਨੀ, ਰਾਕੇਸ਼ ਕੁਮਾਰ, ਸੁਰਮੁੱਖ ਸਿੰਘ, ਜੁਝਾਰ ਸਿੰਘ, ਪ੍ਰੀਤੀ ਰਾਣਾ ਅਤੇ ਨਿਤਿਆ ਪ੍ਰਕਾਸ਼ ਨੇ ਹਾਜ਼ਰੀ ਭਰੀ।