ਡੀ ਆਰ ਡੀ ਓ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ
ਵਿਜੀਲੈਂਸ ਬਿਊਰੋ ਚੰਡੀਗੜ੍ਹ ਦੀ ਟੀਮ ਨੇ ਸੈਕਟਰ-29 ਸਥਿਤ ਡੀ ਆਰ ਡੀ ਓ ਦੇ ਤਕਨੀਕੀ ਅਧਿਕਾਰੀ ਅਮਿਤ ਸੋਲੰਕੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਇਹ...
Advertisement
ਵਿਜੀਲੈਂਸ ਬਿਊਰੋ ਚੰਡੀਗੜ੍ਹ ਦੀ ਟੀਮ ਨੇ ਸੈਕਟਰ-29 ਸਥਿਤ ਡੀ ਆਰ ਡੀ ਓ ਦੇ ਤਕਨੀਕੀ ਅਧਿਕਾਰੀ ਅਮਿਤ ਸੋਲੰਕੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੇ ਇਹ ਕਾਰਵਾਈ ਸ਼ਕਤੀ ਐਂਟਰਪ੍ਰਾਈਜਿਜ਼ ਦੇ ਬਰਾਂਚ ਮੈਨੇਜਰ ਆਸ਼ੂਤੋਸ਼ ਸਿੰਘ ਦੀ ਸ਼ਿਕਾਇਤ ’ਤੇ ਕੀਤੀ। ਉਸ ਦੀ ਕੰਪਨੀ ਡੀ ਆਰ ਡੀ ਓ ਨੂੰ ਮਨੁੱਖੀ ਸ਼ਕਤੀ ਸਪਲਾਈ ਕਰਦੀ ਹੈ। ਇਸ ਸਬੰਧੀ 4.35 ਲੱਖ ਰੁਪਏ ਦਾ ਬਿੱਲ ਪੈਂਡਿੰਗ ਸੀ, ਜਿਸ ਨੂੰ ਕਲੀਅਰ ਕਰਵਾਉਣ ਲਈ ਦੋ ਲੱਖ ਰੁਪਏ ਦੀ ਮੰਗ ਕੀਤੀ ਅਤੇ ਸਹਿਮਤੀ 50 ਹਜ਼ਾਰ ਰੁਪਏ ਵਿੱਚ ਬਣ ਗਈ। ਵਿਜੀਲੈਂਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਬਿਊਰੋ ਨੇ ਉਸ ਦੇ ਘਰ ਤੇ ਦਫ਼ਤਰ ਵੀ ਛਾਪੇ ਮਾਰੇ ਹਨ।
Advertisement
Advertisement
×