DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾ. ਹਿਰਦੇਪਾਲ ਸਿੰਘ ਦੀ ਪੁਸਤਕ ‘ਸੋਭਾ ਸਿੰਘ ਆਰਟਿਸਟ; ਲਾਈਫ ਐਂਡ ਲੈਗਸੀ’ ਰਿਲੀਜ਼

ਹਰਦਮ ਮਾਨ ਸਰੀ: ਪਿਛਲੇ ਦਿਨੀਂ ਡਾ. ਹਿਰਦੇਪਾਲ ਸਿੰਘ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਸੋਭਾ ਸਿੰਘ ਆਰਟਿਸਟ ਲਾਈਫ ਐਂਡ ਲੈਗਸੀ’ ਨੂੰ ਗੁਰਦੁਆਰਾ ਮਿਲਵੁਡਜ਼ (ਗੁਰਸਿੱਖ ਸੁਸਾਇਟੀ ਆਫ ਐਡਮਿੰਟਨ) ਵਿਖੇ ਸੰਗਤਾਂ ਵਿਚਕਾਰ ਰਿਲੀਜ਼ ਕੀਤਾ ਗਿਆ। ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਗੁਰੂ ਘਰ...
  • fb
  • twitter
  • whatsapp
  • whatsapp
Advertisement

ਹਰਦਮ ਮਾਨ

ਸਰੀ: ਪਿਛਲੇ ਦਿਨੀਂ ਡਾ. ਹਿਰਦੇਪਾਲ ਸਿੰਘ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਸੋਭਾ ਸਿੰਘ ਆਰਟਿਸਟ ਲਾਈਫ ਐਂਡ ਲੈਗਸੀ’ ਨੂੰ ਗੁਰਦੁਆਰਾ ਮਿਲਵੁਡਜ਼ (ਗੁਰਸਿੱਖ ਸੁਸਾਇਟੀ ਆਫ ਐਡਮਿੰਟਨ) ਵਿਖੇ ਸੰਗਤਾਂ ਵਿਚਕਾਰ ਰਿਲੀਜ਼ ਕੀਤਾ ਗਿਆ।

Advertisement

ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਹੂੰਝਣ, ਜਨਰਲ ਸਕੱਤਰ ਬਲਬੀਰ ਸਿੰਘ ਚਾਨਾ, ਸੀਨੀਅਰ ਮੀਤ ਪ੍ਰਧਾਨ ਭਾਈ ਨਰਿੰਦਰ ਸਿੰਘ, ਪਰਮਜੀਤ ਸਿੰਘ ਉੱਭੀ ਤੋਂ ਇਲਾਵਾ ਕਮੇਟੀ ਮੈਂਬਰ ਪਵਿੱਤਰ ਸਿੰਘ ਮਖੂ, ਗੁਰਦੀਪ ਸਿੰਘ ਝਾਜੀ, ਨਿਰਮਲ ਸਿੰਘ ਭੂਈ ਅਤੇ ਗਿਆਨੀ ਗੁਰਮੀਤ ਸਿੰਘ ਨੇ ਅਦਾ ਕੀਤੀ।

ਇਸ ਮੌਕੇ ’ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਹੂੰਝਣ ਨੇ ਕਿਹਾ ਕਿ ਸੋਭਾ ਸਿੰਘ ਸਿੱਖ ਕੌਮ ਦਾ ਮਾਨ ਅਤੇ ਸ਼ਾਨ ਸਨ ਜਿਨ੍ਹਾਂ ਆਪਣੀ ਸੂਖ਼ਮ ਕਲਾ ਰਾਹੀਂ ਸਿੱਖ ਗੁਰੂ ਸਾਹਿਬਾਨ, ਭਗਤਾਂ, ਸਿੱਖ ਸ਼ਹੀਦਾਂ ਦੇ ਜੋ ਪੋਰਟਰੇਟ ਬਣਾਏ ਉਹ ਕਾਬਲੇ ਤਾਰੀਫ ਹਨ। ਪਦਮ ਸ਼੍ਰੀ ਨਾਲ ਸਨਮਾਨਤ ਸੋਭਾ ਸਿੰਘ ਭਾਰਤ ਦੇ ਪਹਿਲੇ ਚਿੱਤਰਕਾਰ ਸਨ ਜਿਨ੍ਹਾਂ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ। ਗੁਰਦੁਆਰਾ ਮਿਲਵੁਡਜ਼ ਦੀ ਸਮੁੱਚੀ ਕਮੇਟੀ ਵੱਲੋਂ ਡਾ. ਹਿਰਦੇਪਾਲ ਸਿੰਘ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ ਗਈ ਅਤੇ ਉੱਘੇ ਵਿਦਵਾਨ ਜੈਤੇਗ ਸਿੰਘ ਅਨੰਤ ਦੀ ਸਿਹਤਯਾਬੀ ਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ।

ਗੁਰਚਰਨ ਸਿੰਘ ਗਿੱਲ ਮਨਸੂਰ ਨਹੀਂ ਰਹੇ

ਸਰੀ: ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਚਰਨ ਸਿੰਘ ਗਿੱਲ ਮਨਸੂਰ ਦਾ 19 ਨਵੰਬਰ ਨੂੰ ਦੇਹਾਂਤ ਹੋ ਗਿਆ। ਉਹ 98 ਸਾਲ ਦੇ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਸਰੀ ਵਿਖੇ ਰਹਿ ਰਹੇ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ’ਤੇ ਵੈਨਕੂਵਰ ਖੇਤਰ ਦੇ ਲੇਖਕਾਂ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

ਗ਼ਜ਼ਲ ਮੰਚ ਸਰੀ ਦੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਕ੍ਰਿਸ਼ਨ ਭਨੋਟ, ਬਲਦੇਵ ਸੀਹਰਾ ਅਤੇ ਵੈਨਕੂਵਰ ਵਿਚਾਰ ਮੰਚ ਦੇ ਆਗੂ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਉਨ੍ਹਾਂ ਦੇ ਸਦੀਵੀ ਵਿਛੋੜੇ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਸਾਡੇ ਨਾਲ ਰਹਿਣਗੀਆਂ। ਇਨ੍ਹਾਂ ਲੇਖਕਾਂ ਨੇ ਦੁਖੀ ਪਰਿਵਾਰ ਤੇ ਉਨ੍ਹਾਂ ਦੇ ਸਪੁੱਤਰ ਦਸਮੇਸ਼ ਗਿੱਲ ਫਿਰੋਜ਼ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ।

ਸੰਪਰਕ: +1 604 308 6663

Advertisement
×