DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Diwali Gift: ਦੀਵਾਲੀ ਦਾ ਬੰਪਰ ਤੋਹਫ਼ਾ: ਫਾਰਮਾ ਕੰਪਨੀ ਨੇ 51 ਕਰਮਚਾਰੀਆਂ ਨੂ ਤੋਹਫ਼ੇ ਵਿੱਚ ਦਿਤੀਆਂ ਕਾਰਾਂ !

2002 ਵਿੱਚ ਦੀਵਾਲੀਆ ਹੋਇਆ, ਕਰੋੜਾਂ ਦਾ ਕਰਜ਼ ; ਅੱਜ ਚੰਡੀਗੜ੍ਹ ਵਿੱਚ 12 ਕੰਪਨੀਆਂ

  • fb
  • twitter
  • whatsapp
  • whatsapp
featured-img featured-img
MK. BHATIA (Managing Director & CEO at Mits Healthcare Pvt ltd) ਫੋਟੋ: ਫੇਸਬੁੱਕ।
Advertisement

ਦੀਵਾਲੀ ਤੇ ਆਪਣੀ ਕੰਪਨੀ ਦੇ ਵਲੋਂ ਦਿੱਤੇ ਜਾਣ ਵਾਲੇ ਤੋਹਫ਼ਿਆਂ ਦੀ ਉਡੀਕ ਤਾਂ ਹਰ ਕਰਮਚਾਰੀ ਨੂੰ ਹੁੰਦੀ ਹੈ ਪਰ ਉੱਥੇ ਹੀ ਚੰਡੀਗੜ੍ਹ ਦੀ ਇਸ ਫਾਰਮਾਂ ਕੰਪਨੀ ਨੇ ਤਾਂ ਕਮਾਲ ਹੀ ਕਰ ਦਿੱਤਾ, ਇਸ ਕੰਪਨੀ ਨੇ ਦੀਵਾਲੀ ’ਤੇ ਆਪਣੇ ਕਰਮਚਾਰੀਆਂ ਨੂੰ ਕਾਰਾਂ ਤੋਹਫ਼ੇ ਵਜੋਂ ਦਿੱਤੀਆਂ ਹਨ।

ਕੰਪਨੀ ਦੇ ਕੁੱਲ 51 ਕਰਮਚਾਰੀਆਂ ਨੂੰ ਕਾਰਾਂ ਦਿੱਤੀਆਂ ਗਈਆਂ ਹਨ। MITS ਚੰਡੀਗੜ੍ਹ ਦੀ ਪਹਿਲੀ ਕੰਪਨੀ ਹੈ ਜਿਸਨੇ ਆਪਣੇ ਕਰਮਚਾਰੀਆਂ ਨੂੰ ਕਾਰਾਂ ਦਿੱਤੀਆਂ ਹਨ। ਕੰਪਨੀ ਵਿੱਚ ਰੈਂਕ ਦੇ ਅਨੁਸਾਰ ਕਾਰਾਂ ਦਿੱਤੀਆਂ ਗਈਆਂ ਹਨ।

Advertisement

ਉੱਚ ਅਹੁਦਿਆਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ SUV ਵੀ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕੰਪਨੀ ਦੇ ਮਾਲਕ ਐਮਕੇ ਭਾਟੀਆ ਨੇ ਕਿਹਾ ਕਿ ਉਸਨੇ ਪਿਛਲੇ ਸਾਲ ਦੀਵਾਲੀ ਦੇ ਮੌਕੇ ’ਤੇ ਕੰਪਨੀ ਦੇ ਕਰਮਚਾਰੀਆਂ ਨੂੰ ਕਾਰਾਂ ਤੋਹਫ਼ੇ ਵਜੋਂ ਦਿੱਤੀਆਂ ਸਨ।

Advertisement

2002 ਵਿੱਚ, ਉਹ ਇੱਕ ਮੈਡੀਕਲ ਸਟੋਰ ਚਲਾਉਂਦੇ ਸਮੇਂ ਦੀਵਾਲੀਆ ਹੋ ਗਿਆ। ਇਸ ਤੋਂ ਬਾਅਦ, ਉਸਨੇ 2015 ਵਿੱਚ ਚੰਡੀਗੜ੍ਹ ਵਿੱਚ ਇੱਕ ਦਵਾਈ ਕੰਪਨੀ ਖੋਲ੍ਹ ਕੇ ਸਫਲਤਾ ਪ੍ਰਾਪਤ ਕੀਤੀ। ਹੁਣ ਉਹ 12 ਕੰਪਨੀਆਂ ਚਲਾ ਰਿਹਾ ਹੈ।

MITS ਦੇ ਸੀਈਓ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਹਨ। ਉਹ ਉੱਥੇ ਇੱਕ ਮੈਡੀਕਲ ਸਟੋਰ ਚਲਾਉਂਦੇ ਸਨ। 2002 ਵਿੱਚ, ਕਾਰੋਬਾਰ ਵਿੱਚ ਗਿਰਾਵਟ ਆਈ, ਅਤੇ ਉਹ ਦੀਵਾਲੀਆਪਨ ਦੇ ਕੰਢੇ ’ਤੇ ਸੀ। ਫਿਰ ਉਨ੍ਹਾਂ ’ਤੇ ਕਰੋੜਾਂ ਰੁਪਏ ਦੇ ਕਰਜ਼ੇ ਦਾ ਬੋਝ ਸੀ। ਫਿਰ ਉਹ 2015 ਵਿੱਚ ਚੰਡੀਗੜ੍ਹ ਚਲੇ ਗਏ, ਜਿੱਥੇ ਉਨ੍ਹਾਂ ਨੇ ਇੱਕ ਫਾਰਮਾਸਿਊਟੀਕਲ ਕੰਪਨੀ ਸ਼ੁਰੂ ਕੀਤੀ। ਹੁਣ ਉਹ 12 ਕੰਪਨੀਆਂ ਚਲਾਉਂਦੇ ਹਨ।

Advertisement
×