ਦੀਵਾਲੀ ਉਤਸ਼ਾਹ ਨਾਲ ਮਨਾਈ
ਇੱਥੇ ਦੀਵਾਲੀ ਦਾ ਤਿਉਹਾਰ ਖਰੜ ਅਤੇ ਲਾਗਲੇ ਖੇਤਰ ਵਿਚ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਸਾਰਾ ਦਿਨ ਬਾਜ਼ਾਰਾਂ ਵਿੱਚ ਰੌਣਕਾਂ ਰਹੀਆਂ ਅਤੇ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਖਰੀਦੋ-ਫਰੋਕਤ ਕੀਤੀ। ਇੱਥੋਂ ਦੇ ਪੁਰਾਣੇ ਬਾਜ਼ਾਰਾਂ ਵਿਚ ਏਨੀ ਜ਼ਿਆਦਾ ਭੀੜ ਸੀ ਕਿ ਦੋ...
ਇੱਥੇ ਦੀਵਾਲੀ ਦਾ ਤਿਉਹਾਰ ਖਰੜ ਅਤੇ ਲਾਗਲੇ ਖੇਤਰ ਵਿਚ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਸਾਰਾ ਦਿਨ ਬਾਜ਼ਾਰਾਂ ਵਿੱਚ ਰੌਣਕਾਂ ਰਹੀਆਂ ਅਤੇ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਖਰੀਦੋ-ਫਰੋਕਤ ਕੀਤੀ। ਇੱਥੋਂ ਦੇ ਪੁਰਾਣੇ ਬਾਜ਼ਾਰਾਂ ਵਿਚ ਏਨੀ ਜ਼ਿਆਦਾ ਭੀੜ ਸੀ ਕਿ ਦੋ ਪਹੀਆ ਵਾਹਨ ਤਾਂ ਇੱਕ ਪਾਸੇ, ਪੈਦਲ ਚੱਲਣਾ ਵੀ ਬਹੁਤ ਮੁਸ਼ਕਿਲ ਸੀ। ਸ਼ਾਮ ਵੇਲੇ ਵੱਡੀ ਗਿਣਤੀ ਵਿਚ ਲੋਕਾਂ ਨੇ ਧਾਰਮਿਕ ਸਥਾਨਾਂ ’ਤੇ ਦੀਵੇ ਜਗਾਏ। ਆਪਸੀ ਭਾਈਚਾਰੇ ਦੀ ਇੱਕ ਮਿਸਾਲ ਦੇਖੀ ਗਈ ਜਦੋਂ ਲੋਕਾਂ ਨੇ ਇਥੋਂ ਦੇ ਪ੍ਰਸਿੱਧ ਸਮਸ਼ਾਨਘਾਟ ਰਾਮ ਬਾਗ ਵਿਚ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਦੀਵੇ ਬਾਲੇ। ਇੰਝ ਹੀ ਭਗਵਾਨ ਸ੍ਰੀ ਰਾਮ ਚੰਦਰ ਦੇ ਪੁਰਖਿਆਂ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਅਤੇ ਉਸਾਰੀ ਅਧੀਨ ਰਾਮ ਮੰਦਰ ਵਿੱਚ ਵੀ ਦੀਪਮਾਲਾ ਕੀਤੀ ਗਈ।
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ, ਨਜ਼ਦੀਕੀ ਕਸਬੇ ਬੇਲਾ ਤੇ ਬਹਿਰਾਮਪੁਰ ਬੇਟ ਸਣੇ ਖੇਤਰ ਦੇ ਪਿੰਡਾਂ ਵਿੱਚ ਦੀਵਾਲੀ ਅਮਨ ਸ਼ਾਂਤੀ ਨਾਲ ਮਨਾਈ ਗਈ। ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਇੱਥੋਂ ਦੇ ਗੁਰੂ ਘਰਾਂ ਵਿੱਚ ਦੀਪਮਾਲਾ ਕੀਤੀ ਗਈ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਗੁਰੂਘਰਾਂ ਵਿੱਚ ਨਤਮਸਤਕ ਹੋਈਆਂ। ਇਸ ਵਾਰ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਸਟੇਡੀਅਮ ਦੀ ਥਾਂ ਸਿਟੀ ਸੈਂਟਰ ਵਿੱਚ ਲਗਵਾਈਆਂ ਗਈਆਂ। ਲੋਕਾਂ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦਿਆਂ ਦੇਰ ਰਾਤ ਤੱਕ ਪਟਾਕੇ ਚਲਾਏ ਗਏ। ਕਈ ਪਿੰਡਾਂ ਵਿੱਚ ਸੋਮਵਾਰ ਨੂੰ ਬਹੁਤੇ ਪਿੰਡਾਂ ਵਿੱਚ ਅੱਜ ਦੀਵਾਲੀ ਮਨਾਈ ਗਈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਵਿੱਚ ਦੀਵਾਲੀ ਦੋ ਦਿਨ ਮਨਾਈ ਗਈ। ਲੋਕਾਂ ਨੇ ਜਿੱਥੇ ਆਪਣੇ ਘਰਾਂ ਨੂੰ ਬਿਜਲਈ ਰੋਸ਼ਨੀਆਂ ਨਾਲ ਸਜਾਇਆ, ਉਥੇ ਧਾਰਮਿਕ ਅਸਥਾਨਾਂ, ਖੇਤਾਂ, ਸਤੀਆਂ ਅਤੇ ਸ਼ਮਸ਼ਾਨਘਾਟਾਂ ਵਿੱਚ ਦੀਵੇ ਬਾਲੇ। ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ, ਕਾਂਸਲ, ਮਾਜਰਾ, ਪੜੌਲ, ਭੜੌਂਜੀਆਂ ਤੇ ਈਕੋਸਿਟੀ ਉਮਕੈਸ ਦੇ ਬਾਜ਼ਾਰਾਂ ਵਿੱਚ ਦੋ ਦਿਨ ਹੀ ਭੀੜ ਲੱਗੀ ਰਹੀ।
ਦੀਵਾਲੀ ਮਨਾਉਣ ਨੂੰ ਲੈ ਕੇ ਦੁੱਚਿਤੀ
ਕੁਰਾਲੀ (ਮਿਹਰ ਸਿੰਘ): ਦੀਵਾਲੀ ਦਾ ਤਿਉਹਾਰ ਮਨਾਏ ਜਾਣ ਨੂੰ ਲੈ ਕੇ ਪੈਦਾ ਹੋਈ ਦੁਚਿੱਤੀ ਕਾਰਨ ਪਹਿਲੇ ਦਿਨ ਸੋਮਵਾਰ ਨੂੰ ਦੀਵਾਲੀ ਦਾ ਤਿਉਹਾਰ ਆਮ ਨਾਲੋਂ ਫਿੱਕਾ ਰਿਹਾ। ਕੁਝ ਥਾਵਾਂ ’ਤੇ ਦੀਵਾਲੀ ਮੰਗਲਵਾਰ ਨੂੰ ਮਨਾਈ ਗਈ। ਸੋਮਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ਤੇ ਸੜਕਾਂ ’ਤੇ ਸਾਰਾ ਦਿਨ ਭੀੜ ਰਹੀ। ਲੋਕਾਂ ਨੇ ਆਤਿਸ਼ਬਾਜ਼ੀ, ਮਠਿਆਈਆਂ, ਤੋਹਫ਼ਿਆਂ ਤੇ ਸਜਾਵਟ ਵਾਲੇ ਸਾਮਾਨ ਦੀ ਖਰੀਦੋ ਫਰੋਖ਼ਤ ਕੀਤੀ। ਇਸੇ ਦੌਰਾਨ ਸ਼ਾਮ ਵੇਲੇ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਮੱਥਾ ਟੇਕਣ ਤੋਂ ਬਾਅਦ ਘਰਾਂ ਵਿੱਚ ਦੀਵਾਲੀ ਮਨਾਈ ਗਈ। ਪਰ ਤਿਉਹਾਰ ਮਨਾਏ ਜਾਣ ਨੂੰ ਲੈ ਕੇ ਪੈਦਾ ਹੋਈ ਦੁੱਚਿਤੀ ਵਾਲੀ ਸਥਿਤੀ ਕਾਰਨ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਸੋਮਵਾਰ ਨੂੰ ਆਮ ਵਰਗੀ ਰੌਣਕ ਦੇਖਣ ਨੂੰ ਨਹੀਂ ਮਿਲੀ। ਸੋਮਵਾਰ ਨੂੰ ਸਥਾਨਕ ਸ਼ਹਿਰ ਤੇ ਹੋਰ ਸ਼ਹਿਰੀ ਖੇਤਰਾਂ ਵਿੱਚ ਦੀਵਾਲੀ ਮਨਾਈ ਗਈ ,ਜਦਕਿ ਪੇਂਡੂ ਖੇਤਰਾਂ ਵਿੱਚ ਮੰਗਲਵਾਰ ਨੂੰ ਦੀਵਾਲੀ ਮਨਾਈ ਗਈ। ਸੋਮਵਾਰ ਨੂੰ ਦੇਰ ਰਾਤ ਤੱਕ ਆਤਿਸ਼ਬਾਜ਼ੀ ਚੱਲਦੀ ਰਹੀ। ਸ਼ਹਿਰ ਵਿੱਚ ਆਤਿਸ਼ਬਾਜ਼ੀ ਵੇਚਣ, ਚਲਾਉਣ ਅਤੇ ਸਟਾਲਾਂ ਲਗਾਉਣ ਨੂੰ ਲੈ ਕੇ ਕਾਨੂੰਨਾਂ ਦੀਆਂ ਖੂਬ ਧੱਜੀਆਂ ਉਡੀਆਂ ਜਦਕਿ ਪ੍ਰਸ਼ਾਸ਼ਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ।
ਆਟੋ ਰਿਕਸ਼ਾ ਅਤੇ ਐਕਟਿਵਾ ਨੂੰ ਅੱਗ ਲੱਗੀ
ਪੰਚਕੂਲਾ (ਪੀ.ਪੀ. ਵਰਮਾ): ਇੱਥੇ ਦੀਵਾਲੀ ਧੂਮਧਾਮ ਨਾਲ ਮਨਾਈ ਗਈ। ਧਾਰਮਿਕ ਸਥਾਨਾਂ ’ਤੇ ਲੋਕ ਸਵੇਰ ਤੋਂ ਹੀ ਮੱਥਾ ਟੇਕਣ ਪਹੁੰਚੇ ਹੋਏ ਸਨ। ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ 12 ਤੋਂ ਵੱਧ ਵਿਅਕਤੀ ਪਟਾਕਿਆਂ ਨਾਲ ਜ਼ਖ਼ਮੀ ਹੋਣ ਮਗਰੋਂ ਪਹੁੰਚੇ। ਉਧਰ, ਡੀਸੀ ਪੰਚਕੂਲਾ ਸੱਤਪਾਲ ਸ਼ਰਮਾ ਅਤੇ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੋਈ ਸੀ ਅਤੇ ਬੀਤੀ 20-21 ਅਕਤੂਬਰ ਨੂੰ ਰਾਤ ਦੇ 8 ਵਜੇ ਤੱਕ ਪਟਾਕੇ ਚਲਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਸਨ ਪਰ ਇਸ ਦੇ ਉਲਟ ਲੋਕਾਂ ਨੇ ਰਾਤ 12 ਵਜੇ ਤੱਕ ਪਟਾਕੇ ਚਲਾਏ। ਦੇਰ ਰਾਤ ਤੱਕ ਚੱਲੇ ਪਟਾਕਿਆ ਕਾਰਨ ਪ੍ਰਦੂਸ਼ਣ ਬਹੁਤ ਫੈਲਿਆ। ਫਾਇਰ ਸਟੇਸ਼ਨ ਦੇ ਅਧਿਕਾਰੀ ਰਵਿੰਦਰ ਕੁਮਾਰ ਅਨੁਸਾਰ ਸੈਕਟਰ 16 ਵਿੱਚ ਆਟੋ ਰਿਕਸ਼ਾ ਨੂੰ ਅੱਗ ਲੱਗੀ। ਸੈਕਟਰ-11 ਵਿੱਚ ਇੱਕ ਐਕਟਿਵਾ ਨੂੰ ਅੱਗ ਲੱਗੀ ਅਤੇ ਬਾਕੀ ਚਾਰ ਥਾਵਾਂ ’ਤੇ ਦੀਵਾਲੀ ਦੌਰਾਨ ਕਬਾੜ ਨੂੰ ਅੱਗ ਲੱਗੀ