ਦਿਗਿਆਂਗਾਂ ਨੂੰ ਉਪਕਰਨ ਵੰਡੇ
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਿਤ ਮੰਤਰਾਲੇ ਦੀ ਸਕੀਮ ਤਹਿਤ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਵਿਅਕਤੀਆਂ ਅਤੇ ਬਜ਼ਰਗਾਂ ਨੂੰ ਲੋੜੀਂਦੇ ਉਪਕਰਣ ਵੰਡਣ ਲਈ ਸਮਾਗਮ ਚਨਾਲੋਂ ਦੇ ਉਦਯੋਗਿਕ ਫੋਕਲ ਪੁਆਇੰਟ ਦੀ ਅਲਿਮਕੋ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੌਰਾਨ 90 ਲੋੜਵੰਦਾਂ ਨੂੰ...
Advertisement
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਿਤ ਮੰਤਰਾਲੇ ਦੀ ਸਕੀਮ ਤਹਿਤ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਵਿਅਕਤੀਆਂ ਅਤੇ ਬਜ਼ਰਗਾਂ ਨੂੰ ਲੋੜੀਂਦੇ ਉਪਕਰਣ ਵੰਡਣ ਲਈ ਸਮਾਗਮ ਚਨਾਲੋਂ ਦੇ ਉਦਯੋਗਿਕ ਫੋਕਲ ਪੁਆਇੰਟ ਦੀ ਅਲਿਮਕੋ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੌਰਾਨ 90 ਲੋੜਵੰਦਾਂ ਨੂੰ ਉਪਕਰਣ ਮੁਫ਼ਤ ਦਿੱਤੇ ਗਏ। ਭਾਰਤ ਨਕਲੀ ਅੰਗ ਨਿਰਮਾਣ ਨਿਗਮ (ਅਲਿਮਕੋ) ਵਲੋਂ ਕਰਵਾਏ ਇਸ ਸਮਾਗਮ ਵਿੱਚ ਬਹਾਦਰ ਸਿੰਘ ਓਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਾਬਕਾ ਕੌਂਸਲਰ ਪਰਦੀਪ ਰੂੜਾ, ਮਹਾਂ ਸਿੰਘ, ਅਲਿਮਕੋ ਦੇ ਯੂਨਿਟ ਇੰਚਾਰਜ ਇਸ਼ਿਵੰਦਰ ਸਿੰਘ, ਜੂਨੀਅਰ ਮੈਨੇਜਰ ਅਸ਼ੋਕ ਕੁਮਾਰ ਤੇ ਕਨਿਕਾ ਮਹਿਤਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ 13 ਵ੍ਹੀਲਚੇਅਰਾਂ, 130 ਕੰਨਾਂ ਦੀਆਂ ਮਸ਼ੀਨਾਂ, 60 ਛੜੀਆਂ, 7 ਵਾਕਰ, 35ਕਾਲਰ, 18 ਸਪਾਈਨਲ ਸਪੋਰਟ, 5 ਟ੍ਰਾਈਪੋਡ ਅਤੇ 45 ਸਿਲੀਕਾਨ ਕੁਸ਼ਨ ਵੰਡੇ ਗਏ।
Advertisement
Advertisement
×