ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਚਰਚਾ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸੈਂਟਰ ਫਾਰ ਸਾਊਥ ਏਸ਼ੀਅਨ ਸਟੱਡੀਜ਼ ਅਤੇ ਫੈਕਲਟੀ ਆਫ ਸੋਸ਼ਲ ਸਾਇੰਸਜ਼ ਐਂਡ ਲੈਂਗੂਏਜਿਸ ਅਧੀਨ ‘ਬੰਦਾ ਸਿੰਘ ਬਹਾਦਰ: ਹਿੰਮਤ ਅਤੇ ਕੁਰਬਾਨੀ ਦੀ ਗਾਥਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਫੌਜੀ...
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸੈਂਟਰ ਫਾਰ ਸਾਊਥ ਏਸ਼ੀਅਨ ਸਟੱਡੀਜ਼ ਅਤੇ ਫੈਕਲਟੀ ਆਫ ਸੋਸ਼ਲ ਸਾਇੰਸਜ਼ ਐਂਡ ਲੈਂਗੂਏਜਿਸ ਅਧੀਨ ‘ਬੰਦਾ ਸਿੰਘ ਬਹਾਦਰ: ਹਿੰਮਤ ਅਤੇ ਕੁਰਬਾਨੀ ਦੀ ਗਾਥਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਫੌਜੀ ਰਣਨੀਤੀਆਂ, ਅਧਿਆਤਮਕ ਵਿਕਾਸ ਤੇ ਕੁਰਬਾਨੀ ਬਾਰੇ ਚਰਚਾ ਹੋਈ। ਮੁੱਖ ਭਾਸ਼ਣ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ ਦੇ ਕਾਰਜਕਾਰੀ ਉਪ-ਚੇਅਰਮੈਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਨੇ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪ੍ਰਦਾਏ ਦੇ ਪ੍ਰਧਾਨ ਡਾ. ਸ਼ਿਵ ਸ਼ੰਕਰ ਪਾਹਵਾ ਨੇ ਉਨ੍ਹਾਂ ਦੇ ਅਧਿਆਤਮਕ ਪਰਿਵਰਤਨ ’ਤੇ ਚਰਚਾ ਕੀਤੀ। ਪ੍ਰੋ-ਵਾਈਸ ਚਾਂਸਲਰ ਪ੍ਰੋ. ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਝੰਡਾ, ਨਗਾਰਾ, ਤੀਰ ਅਤੇ ਫੌਜ ਵਰਗੇ ਪ੍ਰਭੂਸੱਤਾ ਦੇ ਪੂਰੇ ਪ੍ਰਤੀਕ ਦਿੱਤੇ। ਸਮਾਪਤੀ ਭਾਸ਼ਣ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਧਰਮਜੀਤ ਸਿੰਘ ਨੇ ਖੋਜਕਰਤਾਵਾਂ ਨੂੰ ਫਾਰਸੀ ਅਤੇ ਗੁਰਮੁਖੀ ਸਰੋਤਾਂ ’ਤੇ ਤੁਲਨਾਤਮਕ ਖੋਜ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ, ਪ੍ਰੋ-ਵਾਈਸ ਚਾਂਸਲਰ ਪ੍ਰੋਫੈਸਰ ਅਮਰਜੀਤ ਸਿੰਘ ਆਦਿ ਹਾਜ਼ਰ ਸਨ।