ਭਾਰਤ-ਆਸਟਰੇਲੀਆ ਸਿੱਖਿਆ ਪ੍ਰਣਾਲੀ ’ਤੇ ਚਰਚਾ
ਵਿਸ਼ਵਵਿਆਪੀ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਅੰਤਰ-ਸੱਭਿਆਚਾਰਕ ਸਿੱਖਿਆ ਦੇ ਮੌਕਿਆਂ ਨੂੰ ਉਤਸ਼ਾਹਿਤ ਲਈ ਰਿਆਤ ਬਾਹਰਾ ਯੂਨੀਵਰਸਿਟੀ ਨੇ ਇੰਡੋ-ਆਸਟਰੇਲੀਅਨ ਸਿੱਖਿਆ ਪ੍ਰਣਾਲੀ ’ਤੇ ਚਰਚਾ ਕੀਤੀ ਗਈ। ਇਹ ਸਮਾਗਮ ਗਰੁੱਪ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੈ ਕੁਮਾਰ ਅਤੇ ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.)...
ਵਿਸ਼ਵਵਿਆਪੀ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਅੰਤਰ-ਸੱਭਿਆਚਾਰਕ ਸਿੱਖਿਆ ਦੇ ਮੌਕਿਆਂ ਨੂੰ ਉਤਸ਼ਾਹਿਤ ਲਈ ਰਿਆਤ ਬਾਹਰਾ ਯੂਨੀਵਰਸਿਟੀ ਨੇ ਇੰਡੋ-ਆਸਟਰੇਲੀਅਨ ਸਿੱਖਿਆ ਪ੍ਰਣਾਲੀ ’ਤੇ ਚਰਚਾ ਕੀਤੀ ਗਈ। ਇਹ ਸਮਾਗਮ ਗਰੁੱਪ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੈ ਕੁਮਾਰ ਅਤੇ ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਦੀ ਅਗਵਾਈ ਹੇਠ ਹੋਇਆ। ਮੁੱਖ ਭਾਸ਼ਣ ਪ੍ਰੋਫੈਸਰ (ਡਾ.) ਗੁਰਚਰਨ ਸਿੰਘ ਕੌਮਾਂਤਰੀ ਸਿੱਖਿਆ ਵਿਕਾਸ ਸਲਾਹਕਾਰ ਅਤੇ ਕੁਈਨਜ਼ਲੈਂਡ ਆਸਟਰੇਲੀਆ ਦੇ ਸਹਾਇਕ ਫੈਕਲਟੀ ਵੱਲੋਂ ਦਿੱਤਾ ਗਿਆ। ਇਸ ਤੋਂ ਬਾਅਦ ਯੂ ਐੱਸ ਐੱਮ ਐੱਸ ਸੈਮੀਨਾਰ ਹਾਲ ਵਿੱਚ ਵਿਸਤ੍ਰਿਤ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਕਾਫ਼ੀ ਉਤਸ਼ਾਹ ਨਾਲ ਹਿੱਸਾ ਲਿਆ।
ਡਾ. ਗੁਰਚਰਨ ਸਿੰਘ ਨੇ ਦਰਸ਼ਕਾਂ ਨੂੰ ਆਸਟਰੇਲਿਆਈ ਸਿੱਖਿਆ ਪ੍ਰਣਾਲੀ ਦੀ ਬਣਤਰ ਅਤੇ ਸ਼ਕਤੀਆਂ ਬਾਰੇ ਚਾਨਣਾ ਪਾਇਆ, ਜਿਸ ਵਿੱਚ ਪਾਥਵੇਅ ਪ੍ਰੋਗਰਾਮਾਂ, ਵਿਦਿਆਰਥੀਆਂ ਦੀ ਗਤੀਸ਼ੀਲਤਾ ਅਤੇ ਇੰਟਰਨਸ਼ਿਪ ਦੇ ਮੌਕਿਆਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਉਨ੍ਹਾਂ ਦੇ ਵਿਚਾਰ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਕੀਮਤੀ ਮਾਰਗਦਰਸ਼ਨ ਸਾਬਤ ਹੋਏ। ਇਸ ਸੈਸ਼ਨ ਵਿੱਚ ਇੱਕ ਸਮੂਹ ਚਰਚਾ ਅਤੇ ਇੰਟਰਐਕਟਿਵ ਸੈਗਮੈਂਟ ਵੀ ਸ਼ਾਮਲ ਸੀ, ਜਿਸ ਦੌਰਾਨ ਵਿਦਿਆਰਥੀਆਂ ਨੇ ਮਾਹਰ ਨਾਲ ਸਰਗਰਮੀ ਨਾਲ ਹਿੱਸਾ ਲਿਆ, ਸੂਝਵਾਨ ਸਵਾਲ ਪੁੱਛੇ ਅਤੇ ਵਿਸ਼ਵਵਿਆਪੀ ਸਿੱਖਿਆ ਅਤੇ ਕਰੀਅਰ ਤਿਆਰੀ ਬਾਰੇ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ।

