ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਰੋਧੀ ਨਾਲ ਬਹਿਸ ਦੀ ਥਾਂ ਚਰਚਾ ਜ਼ਰੂਰੀ: ਰਾਜ ਪਾਲ

ਮੀਟਿੰਗ ਵਿੱਚ ਸ਼ਾਮਲ ਤਰਕਸ਼ੀਲ ਸੁਸਾਇਟੀ ਦੇ ਮੈਂਬਰ। ਖਰੜ: ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਚੰਡੀਗੜ੍ਹ ਵੱਲੋਂ ਖਰੜ ਵਿੱਚ ਕਰਵਾਈ ਵਰਕਸ਼ਾਪ ਵਿੱਚ ਤਰਕਸ਼ੀਲ ਮੈਗਜੀਨ ਦੇ ਮੁੱਖ ਸੰਪਾਦਕ ਰਾਜ ਪਾਲ ਬਠਿੰਡਾ ਨੇ ਕਿਹਾ ਕਿ ਵਿਗਿਆਨਕ ਸੋਚ ਦੇ ਫੈਲਾਅ ਲਈ ਵਿਰੋਧੀ ਵਿਚਾਰਧਾਰਾ ਦੇ ਵਿਅਕਤੀ...
Advertisement
ਮੀਟਿੰਗ ਵਿੱਚ ਸ਼ਾਮਲ ਤਰਕਸ਼ੀਲ ਸੁਸਾਇਟੀ ਦੇ ਮੈਂਬਰ।
ਖਰੜ: ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਚੰਡੀਗੜ੍ਹ ਵੱਲੋਂ ਖਰੜ ਵਿੱਚ ਕਰਵਾਈ ਵਰਕਸ਼ਾਪ ਵਿੱਚ ਤਰਕਸ਼ੀਲ ਮੈਗਜੀਨ ਦੇ ਮੁੱਖ ਸੰਪਾਦਕ ਰਾਜ ਪਾਲ ਬਠਿੰਡਾ ਨੇ ਕਿਹਾ ਕਿ ਵਿਗਿਆਨਕ ਸੋਚ ਦੇ ਫੈਲਾਅ ਲਈ ਵਿਰੋਧੀ ਵਿਚਾਰਧਾਰਾ ਦੇ ਵਿਅਕਤੀ ਨਾਲ ਬਹਿਸ ਦੀ ਥਾਂ ਵਿਚਾਰ-ਚਰਚਾ ਕਰਨੀ ਚਾਹੀਦੀ ਹੈ। ਇਹ ਇਕੱਤਰਤਾ ਜ਼ੋਨ ਜਥੇਬੰਦਕ ਮੁਖੀ ਅਜੀਤ ਪ੍ਰਦੇਸੀ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਵਿੱਚ ਜ਼ੋਨ ਚੰਡੀਗੜ੍ਹ ਦੀਆਂ ਅੱਠ ਇਕਾਈਆਂ ਰੋਪੜ, ਖਰੜ, ਮੁਹਾਲੀ, ਚੰਡੀਗੜ੍ਹ, ਬਸੀ, ਸਰਹਿੰਦ, ਨੰਗਲ ਅਤੇ ਮੰਡੀ ਗੋਬਿੰਦਗੜ੍ਹ ਤੋਂ 50 ਤੋਂ ਵੱਧ ਮੈਂਬਰ ਸ਼ਾਮਲ ਹੋਏ। ਤਰਕਸ਼ੀਲ ਸੁਸਾਇਟੀ ਨੇ ਆਪਣੇ ਕਾਡਰ ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਵੱਧ ਤੋਂ ਵੱਧ ਕੰਮ ਦੀ ਲੋੜ ’ਤੇ ਜ਼ੋਰ ਦਿੱਤਾ। ਜ਼ੋਨ ਆਗੂ ਜੋਗਾ ਸਿੰਘ, ਸੰਦੀਪ ਬਸੀ ਪਠਾਣਾ ਅਤੇ ਸੈਲਿੰਦਰ ਸੋਹਾਲੀ ਨੇ ਕਿਹਾ ਕਿ ਸਮਾਜ ਵਿੱਚੋਂ ਅੰਧ-ਵਿਸ਼ਵਾਸ ਦੂਰ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ। -ਪੱਤਰ ਪ੍ਰੇਰਕ

ਮੁੱਲਾਂਪੁਰ ਗਰੀਬਦਾਸ ਵਿੱਚ ਗੁਰਮਤਿ ਸਿੱਖਿਆ ਕੈਂਪ

ਮੁੱਲਾਂਪੁਰ ਗਰੀਬਦਾਸ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਵਿੱਚ ਗੁਰਮਤਿ ਸਿੱਖਿਆ ਕੈਂਪ ਲਗਾਇਆ ਗਿਆ। ਇਸ ਵਿੱਚ ਸ਼ਾਮਲ ਹੋਏ ਕਰੀਬ ਚਾਰ ਦਰਜਨ ਸਿੱਖਿਆਰਥੀਆਂ ਦੀ ਪ੍ਰੀਖਿਆ ਲਈ ਅਤੇ ਇਨਾਮ ਵੰਡੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਲਾਂਪੁਰ ਗਰੀਬਦਾਸ ਦੇ ਪ੍ਰਧਾਨ ਦੇਸਰਾਜ ਸਿੰਘ ਤੇ ਪ੍ਰੈੱਸ ਸਕੱਤਰ ਭਾਗ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ, ਬੀਬੀਆਂ, ਬਜ਼ੁਰਗਾਂ ਤੇ ਨੌਜਵਾਨਾਂ ਦਾ ਸਨਮਾਨ ਕੀਤਾ। ਸ੍ਰੀ ਕਾਲੇਵਾਲ ਨੇ ਕਿਹਾ ਕਿ ਮੁੱਲਾਂਪੁਰ ਗਰੀਬਦਾਸ ਵਿੱਚ ਭਾਈ ਰਜਿੰਰਪਾਲ ਸਿੰਘ ਪਾਰੋਵਾਲ ਤੇ ਸਤਨਾਮ ਸਿੰਘ ਨੇ ਸੰਗਤ ਨੂੰ ਗੁਰਮੁਖੀ, ਨਿੱਤ ਨੇਮ, ਪੰਜ ਬਾਣੀਆਂ, ਗੁਰਬਾਣੀ ਸੰਥਿਆ, ਸਿੱਖ ਇਤਿਹਾਸ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਪਿੰਡ ਮੁੱਲਾਂਪੁਰ ਗਰੀਬਦਾਸ ਦੀ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ

ਈਪੀਐੱਫਓ ਵੱਲੋਂ ਜਾਗਰੂਕਤਾ ਸੈਮੀਨਾਰ

ਫ਼ਤਹਿਗੜ੍ਹ ਸਾਹਿਬ: ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਐਂਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਚੰਡੀਗੜ੍ਹ ਵੱਲੋਂ ਆਪਣੀਆਂ ਸੇਵਾਵਾਂ ਪ੍ਰਤੀ ਜਾਗਰੂਕਤਾ ਲਈ ਸੈਮੀਨਾਰ ਲਾਇਆ ਗਿਆ। ਇਸ ਦੌਰਾਨ ਈਪੀਐੱਫਓ ਵੱਲੋਂ ਤੁਸ਼ਾਰ ਸਿੰਘ, ਰਣਤੋਸ਼ ਕੌਰ ਅਤੇ ਗੌਰਵ ਭਾਰਦਵਾਜ ਨੇ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਾਲਜ ਦੇ ਕਰਮਚਾਰੀਆਂ ਨੂੰ ਈਪੀਐੱਫ ਸਬੰਧੀ ਆ ਰਹੀਆਂ ਮੁਸ਼ਕਲਾਂ ਦੇ ਹੱਲ ਦੱਸੇ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸੈਮੀਨਾਰ ਵਿੱਚ ਪ੍ਰਿੰਸੀਪਲ ਡਾ. ਲਖਵੀਰ ਸਿੰਘ ਅਤੇ ਸੀਨੀਅਰ ਫੈਕਲਟੀ ਮੈਂਬਰ ਡਾ. ਵੀਰਇੰਦਰ ਸਿੰਘ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

ਯੂਨੀਵਰਸਲ ਵਿਰਾਸਤੀ ਸਮਰ ਕੈਂਪ ਸਮਾਪਤ

ਐੱਸਏਐੱਸ ਨਗਰ (ਮੁਹਾਲੀ): ਯੂਨੀਵਰਸਲ ਆਰਟ ਐਂਡ ਕਲਚਰ ਵੈੱਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਵਿਰਾਸਤੀ ਅਖਾੜਿਆਂ ਦੀ ਲੜੀ ਤਹਿਤ ਵੀਹ ਰੋਜ਼ਾ 33ਵਾਂ ਯੂਨੀਵਰਸਲ ਵਿਰਾਸਤੀ ਸਮਰ ਕੈਂਪ ਲਗਾਇਆ ਗਿਆ। ਕੈਂਪ ਦੀ ਸਮਾਪਤੀ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਾਇਕੀ, ਗਤਕਾ, ਮਲਵਈ ਗਿੱਧਾ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ। ਪਿੰਡ ਮੁਹਾਲੀ ਦੀ ਮਾਰਕੀਟ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਨੇ ਮੁੱਖ ਮਹਿਮਾਨ ਅਤੇ ਬਲਕਾਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਵਰਗੀ ਮਨਪ੍ਰੀਤ ਸਿੰਘ ਨੂੰ ਸਮਰਪਿਤ ਸਮਾਗਮ ਦਾ ਮੰਚ ਸੰਚਾਲਨ ਐਡਵੋਕੇਟ ਰੁਪਿੰਦਰ ਕੌਰ ਨੇ ਕੀਤਾ। ਬੱਚਿਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ। -ਖੇਤਰੀ ਪ੍ਰਤੀਨਿਧ

ਇਨੈਲੋ ਵੱਲੋਂ ਬਿਜਲੀ ਦਫ਼ਤਰ ਅੱਗੇ ਪ੍ਰਦਰਸ਼ਨ

ਪੰਚਕੂਲਾ: ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ’ਚ ਵਾਧਾ ਕਰਨਾ ਗ਼ਲਤ ਹੈ। ਪੰਚਕੂਲਾ ਦੇ ਸੈਕਟਰ-6 ਸਥਿਤ ਜਾਟ ਭਵਨ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਧਰਮ ਦੇ ਨਾਂ ’ਤੇ ਲੋਕਾਂ ਨੂੰ ਲੜਾ ਰਹੀ ਹੈ। ਇਸ ਮੌਕੇ ਸਟੇਟ ਬਿਜਲੀ ਦਫ਼ਤਰ ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਵਿੱਚ ਇਨੈਲੋ ਦੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇਤਾ ਹਾਜ਼ਰ ਸਨ। ਇੱਥੇ ਵੱਡੀ ਗਿਣਤੀ ਪੁਲੀਸ ਤਾਇਨਾਤ ਸੀ। ਇਸ ਮੌਕੇ ਪਿੰਜੌਰ ਦੇ ਕੌਂਸਲਰ ਟੋਨੀ, ਪੰਚਕੂਲਾ ਦੇ ਇਨੈਲੋ ਨੇਤਾ ਮਨੋਜ ਅਗਰਵਾਲ ਆਦਿ ਨੇ ਸੰਬੋਧਨ ਕੀਤਾ। -ਪੱਤਰ ਪ੍ਰੇਰਕ

ਜਮਹੂਰੀ ਕਿਸਾਨ ਸਭਾ ਹੜਤਾਲ ’ਚ ਹੋਵੇਗੀ ਸ਼ਾਮਲ

ਚੰਡੀਗੜ੍ਹ: ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਟਰੇਡ ਯੂਨੀਅਨਾਂ ਵੱਲੋਂ 9 ਜੁਲਾਈ ਨੂੰ ਕੀਤੀ ਜਾਣ ਵਾਲੀ ਹੜਤਾਲ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਡੇ ਪੱਧਰ ’ਤੇ ਸ਼ਾਮਲ ਹੋਵੇਗੀ। -ਟ੍ਰਿਬਿਊਨ ਨਿਊਜ਼ ਸਰਵਿਸ
Advertisement