ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਸੜਕ ’ਤੇ ਗੰਦਗੀ ਫੈਲੀ
ਸਰਬਜੀਤ ਸਿੰਘ ਭੱਟੀ ਲਾਲੜੂ, 29 ਜੂਨ ਨਗਰ ਕੌਂਸਲ ਲਾਲੜੂ ਵੱਲੋਂ ਗੰਦੇ ਨਾਲਿਆਂ ਦੀ ਸਫ਼ਾਈ ਦੇ ਪ੍ਰਬੰਧਾਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ ਜਦੋਂ ਪਹਿਲੀ ਬਰਸਾਤ ਦੇ ਅੰਦਰ ਹੀ ਸਰਦਾਰਪੁਰਾ ਮੁਹੱਲੇ ਵਿੱਚ ਗੋਲ ਗੁਰਦੁਆਰੇ ਨੇੜੇ ਬਰਸਾਤੀ ਤੇ ਗੰਦੇ ਪਾਣੀ ਦੇ ਨਿਕਾਸ...
Advertisement
ਸਰਬਜੀਤ ਸਿੰਘ ਭੱਟੀ
ਲਾਲੜੂ, 29 ਜੂਨ
Advertisement
ਨਗਰ ਕੌਂਸਲ ਲਾਲੜੂ ਵੱਲੋਂ ਗੰਦੇ ਨਾਲਿਆਂ ਦੀ ਸਫ਼ਾਈ ਦੇ ਪ੍ਰਬੰਧਾਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ ਜਦੋਂ ਪਹਿਲੀ ਬਰਸਾਤ ਦੇ ਅੰਦਰ ਹੀ ਸਰਦਾਰਪੁਰਾ ਮੁਹੱਲੇ ਵਿੱਚ ਗੋਲ ਗੁਰਦੁਆਰੇ ਨੇੜੇ ਬਰਸਾਤੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਸੜਕਾਂ ’ਤੇ ਫੈਲ ਗਈ। ਸਰਦਾਰਪੁਰਾ ਮੁਹੱਲਾ ਵਾਸੀ ਕਰਨੈਲ ਸਿੰਘ ਜੌਲੀ, ਮੁਲਾਜ਼ਮ ਆਗੂ ਮਹਿੰਦਰ ਸਿੰਘ ਸੈਣੀ, ਹਰਵਿੰਦਰ ਸਿੰਘ ਝਰਮੜੀ, ਐਡਵੋਕੇਟ ਮਨਿੰਦਰ ਸਿੰਘ ਆਦਿ ਨੇ ਇੱਥੋਂ ਹੰਡੇਸਰਾ ਰੋਡ ਵੱਲ ਜਾਂਦੀ ਸੜਕ ਦੇ ਨਾਲ ਨਾਲ ਪਾਣੀ ਦੇ ਨਿਕਾਸੀ ਲਈ ਬਣਿਆ ਨਾਲਾ ਗੰਦਗੀ ਨਾਲ ਭਰਿਆ ਪਿਆ। ਮੀਂਹ ਪੈਣ ਕਾਰਨ ਇਹ ਗੰਦਗੀ ਸੜਕ ’ਤੇ ਆ ਗਈ। ਉਨ੍ਹਾਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਫ਼ਾਈ ਦਾ ਯੋਗ ਪ੍ਰਬੰਧ ਕਰਵਾਇਆ ਜਾਵੇ।
ਇਸੇ ਦੌਰਾਨ ਨਗਰ ਕੌਂਸਲ ਦੇ ਏਐੱਮਈ ਹਰਦੀਪ ਸਿੰਘ ਨੇ ਕਿਹਾ ਕਿ ਉਹ ਤੁਰੰਤ ਹੀ ਸਫ਼ਾਈ ਕਰਮਚਾਰੀਆਂ ਦੀ ਟੀਮ ਨੂੰ ਮੌਕੇ ’ਤੇ ਭੇਜ ਰਹੇ ਹਨ ਤਾਂ ਜੋ ਪਾਣੀ ਦਾ ਨਿਕਾਸੀ ਕਰਵਾਇਆ ਜਾ ਸਕੇ।
Advertisement
×