ਦਿਨੇਸ਼ ਗੋਲੀਆ ਨੇ ਨਿਸ਼ਾਂਤ ਨੂੰ ਚਿੱਤ ਕਰ ਕੇ ਜਿੱਤੀ ਝੰਡੀ ਦੀ ਕੁਸ਼ਤੀ
ਪਿੰਡ ਘਨੌਲੀ ਵਿੱਚ ਦੰਗਲ ਕਮੇਟੀ ਵੱਲੋਂ ਗਰਾਮ ਪੰਚਾਇਤ ਘਨੌਲੀ, ਬੇਗਮਪੁਰਾ ਆਬਾਦੀ ਅਤੇ ਦਸਮੇਸ਼ ਨਗਰ ਕਲੋਨੀ ਘਨੌਲੀ ਦੇ ਸਹਿਯੋਗ ਨਾਲ ਸਾਲਾਨਾ ਦੰਗਲ ਕਰਵਾਇਆ ਗਿਆ। ਪ੍ਰਧਾਨ ਜਰਨੈਲ ਸਿੰਘ ਅਤੇ ਤਿੰਨੋਂ ਪਿੰਡਾਂ ਦੇ ਸਰਪੰਚਾਂ ਕੁਲਦੀਪ ਸਿੰਘ, ਮੰਗਤ ਸਿੰਘ ਅਤੇ ਸੁਨੀਤਾ ਦੀ ਦੇਖ-ਰੇਖ ਅਧੀਨ...
ਪਿੰਡ ਘਨੌਲੀ ਵਿੱਚ ਦੰਗਲ ਕਮੇਟੀ ਵੱਲੋਂ ਗਰਾਮ ਪੰਚਾਇਤ ਘਨੌਲੀ, ਬੇਗਮਪੁਰਾ ਆਬਾਦੀ ਅਤੇ ਦਸਮੇਸ਼ ਨਗਰ ਕਲੋਨੀ ਘਨੌਲੀ ਦੇ ਸਹਿਯੋਗ ਨਾਲ ਸਾਲਾਨਾ ਦੰਗਲ ਕਰਵਾਇਆ ਗਿਆ। ਪ੍ਰਧਾਨ ਜਰਨੈਲ ਸਿੰਘ ਅਤੇ ਤਿੰਨੋਂ ਪਿੰਡਾਂ ਦੇ ਸਰਪੰਚਾਂ ਕੁਲਦੀਪ ਸਿੰਘ, ਮੰਗਤ ਸਿੰਘ ਅਤੇ ਸੁਨੀਤਾ ਦੀ ਦੇਖ-ਰੇਖ ਅਧੀਨ ਕਰਵਾਏ ਦੰਗਲ ਦੌਰਾਨ 200 ਪਹਿਲਵਾਨਾਂ ਨੇ ਜੌਹਰ ਦਿਖਾਏ। ਝੰਡੀ ਦੀ ਕੁਸ਼ਤੀ ਦਿਨੇਸ਼ ਗੋਲੀਆ ਨੇ ਨਿਸ਼ਾਤ ਹਰਿਆਣਾ ਨੂੰ ਚਿੱਤ ਕਰ ਕੇ ਜਿੱਤੀ।
ਸਮਾਗਮ ਦੌਰਾਨ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਤੇ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨਾਂ ਵਜੋਂ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ, ਸਾਬਕਾ ਚੇਅਰਮੈਨ ਮਨਜੀਤ ਸਿੰਘ ਘਨੌਲੀ, ਐਡਵੋਕੇਟ ਵਿਕਾਸ ਵਰਮਾ, ਵਿੱਕੀ ਧੀਮਾਨ, ਵਿੱਕੀ ਦਸਮੇਸ਼ ਨਗਰ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ। ਇਸ ਦੌਰਾਨ ਛਿੰਝ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜੇਈ, ਸਰਪੰਚ ਕੁਲਦੀਪ ਸਿੰਘ ਘਨੌਲੀ, ਸਰਪ੍ਰਸਤ ਮਨਜੀਤ ਸਿੰਘ, ਜਨਰਲ ਸਕੱਤਰ ਮੰਗਤ ਸਿੰਘ ਸਣੇ ਮੈਂਬਰਾਂ ਹਰਦੀਪ ਸਿੰਘ ਦੁਬਈ, ਨਰਿੰਦਰ ਸਿੰਘ ਰਾਜੂ ਪੰਚ, ਤਰਲੋਚਨ ਸਿੰਘ ਪੰਚ, ਮਨਜੀਤ ਸਿੰਘ ਪੰਚ, ਸੰਦੀਪ ਕੁਮਾਰ ਪੰਚ, ਰਾਜਵਿੰਦਰ ਕੌਰ ਪੰਚ, ਦਲਜੀਤ ਕੌਰ ਪੰਚ, ਜਸਵਿੰਦਰ ਕੌਰ ਪੰਚ, ਦਲਜੀਤ ਕੌਰ ਗੋਲੀਆ ਪੰਚ ਤੇ ਪਰਗਟ ਸਿੰਘ ਪੰਚ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।