ਡੀਆਈਜੀ (ਜੇਲ੍ਹਾਂ) ਦਲਜੀਤ ਸਿੰਘ ਰਾਣਾ ਦਾ ਸਨਮਾਨ
ਸਰਕਾਰੀ ਆਈਟੀਆਈ ਨੰਗਲ ਦੇ ਸਾਬਕਾ ਸਿਖਿਆਰਥੀ ਦਲਜੀਤ ਸਿੰਘ ਰਾਣਾ ਨੂੰ ਪੁਲੀਸ ਵਿਭਾਗ ਨੇ ਡੀਆਈਜੀ (ਜੇਲ੍ਹਾਂ) ਵਜੋਂ ਤਰੱਕੀ ਦਿੱਤੀ ਹੈ। ਡੀਆਈਜੀ ਰਾਣਾ ਇਸ ਤੋਂ ਪਹਿਲਾਂ ਐੱਸਪੀ ਵਿਜੀਲੈਂਸ ਮੁਹਾਲੀ ਤਾਇਨਾਤ ਸਨ। ਦਲਜੀਤ ਰਾਣਾ 1984 ਤੋਂ 1986 ਤੱਕ ਸਰਕਾਰੀ ਆਈਟੀਆਈ ਨੰਗਲ ਵਿੱਚ ਮਸ਼ੀਨਿਸਟ...
Advertisement
ਸਰਕਾਰੀ ਆਈਟੀਆਈ ਨੰਗਲ ਦੇ ਸਾਬਕਾ ਸਿਖਿਆਰਥੀ ਦਲਜੀਤ ਸਿੰਘ ਰਾਣਾ ਨੂੰ ਪੁਲੀਸ ਵਿਭਾਗ ਨੇ ਡੀਆਈਜੀ (ਜੇਲ੍ਹਾਂ) ਵਜੋਂ ਤਰੱਕੀ ਦਿੱਤੀ ਹੈ। ਡੀਆਈਜੀ ਰਾਣਾ ਇਸ ਤੋਂ ਪਹਿਲਾਂ ਐੱਸਪੀ ਵਿਜੀਲੈਂਸ ਮੁਹਾਲੀ ਤਾਇਨਾਤ ਸਨ। ਦਲਜੀਤ ਰਾਣਾ 1984 ਤੋਂ 1986 ਤੱਕ ਸਰਕਾਰੀ ਆਈਟੀਆਈ ਨੰਗਲ ਵਿੱਚ ਮਸ਼ੀਨਿਸਟ ਟਰੇਡ ਤੇ ਸਿਖਿਆਰਥੀ ਰਹੇ। ਇਸ ਤੋਂ ਬਾਅਦ ਉਨ੍ਹਾਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਦਾਖ਼ਲਾ ਲਿਆ ਤੇ ਸਪੋਰਟਸ ਕੋਟੇ ਵਿੱਚ ਪੰਜਾਬ ਪੁਲੀਸ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਏ। ਨੰਗਲ ਸੰਸਥਾ ਵਿੱਚ ਪੜ੍ਹੇ ਉਨ੍ਹਾਂ ਦੇ ਸਾਥੀਆਂ ਕਲਭੂਸ਼ਣ ਰਾਣਾ ਅਗੰਮਪੁਰ, ਅਕਸ਼ੈ ਸ਼ਰਮਾ ਗੰਗੂਵਾਲ, ਸਾਬਕਾ ਈਐੱਸਆਈ ਬੁੱਧ ਸਿੰਘ ਅਬਿਆਣਾ, ਬਲਵਿੰਦਰ ਰੈਤ, ਪਵਨ ਕੁਮਾਰ ਕੋਟਲਾ ਪਾਵਰ ਹਾਊਸ ਨੇ ਦਲਜੀਤ ਸਿੰਘ ਰਾਣਾ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
Advertisement
Advertisement
×