ਧਰਮ ਬਚਾਓ ਯਾਤਰਾ ਦਾ ਫਤਹਿਗੜ੍ਹ ਸਾਹਿਬ ’ਚ ਸਵਾਗਤ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਜੁਲਾਈ
ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ‘ਧਰਮ ਬਚਾਓ ਯਾਤਰਾ’ ਦਾ ਇੱਥੇ ਪਹੁੰਚਣ ’ਤੇ ਸੰਤ ਦਲਵਾਰਾ ਸਿੰਘ ਗੁਰਦੁਆਰਾ ਰੋਹੀਸਰ ਸਾਹਿਬ ਵਾਲਿਆਂ ਦੀ ਅਗਵਾਈ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਨੇ ਵੀ ਬਾਬਾ ਦਲਵਾਰਾ ਸਿੰਘ ਅਤੇ ਜਥੇਦਾਰ ਜਗਜੀਤ ਸਿੰਘ ਗੁਰੁਦਆਰਾ ਕ੍ਰਿਪਾਸਰ ਸਾਹਿਬ ਦਾ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸਾਬਕਾ ਪੁਲੀਸ ਅਧਿਕਾਰੀ ਰਣਬੀਰ ਸਿੰਘ ਖੱਟੜਾ, ਸੰਤ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲੇ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਭਾਜਪਾ ਯੂਵਾ ਮੋਰਚੇ ਦੇ ਕੌਮੀ ਕਾਰਜਕਾਰਨੀ ਕਮੇਟੀ ਦੇ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਸਮਾਜ ਸੇਵੀ ਡਾ. ਰਘਬੀਰ ਸੁਕਲਾ, ਭਾਜਪਾ ਦੇ ਜਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸਾਬਕਾ ਮੈਨੇਜਰ ਅਮਰਜੀਤ ਸਿੰਘ, ਮੀਤ ਮੈਨੇਜਰ ਕੁਲਵਿੰਦਰ ਸਿੰਘ ਚੀਮਾ, ਹਰਜੀਤ ਸਿੰਘ, ਸੁਰਿੰਦਰ ਸਿੰਘ ਸਮਾਣਾ, ਠੇਕੇਦਾਰ ਅਵਤਾਰ ਸਿੰਘ, ਰਸਪਿੰਦਰ ਸਿੰਘ ਢਿੱਲੋਂ, ਸਾਬਕਾ ਕੌਂਸਲਰ ਅਨੰਦ ਮੋਹਨ, ਵਿਸ਼ਵ ਸਨਾਤਨ ਧਰਮ ਸਭਾ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ, ਚਰਨਜੀਤ ਸਹਿਦੇਵ, ਰੋਹਿਤ ਸ਼ਰਮਾ, ਆਸੂਤੋਸ਼ ਬਾਤਿਸ਼, ਸੁਮਿਤ ਮੋਦੀ, ਜਸਵਿੰਦਰ ਬੈਕਟਰ, ਹਰਪਾਲ ਬੇਦੀ, ਪ੍ਰਮੋਦ ਭਾਰਦਵਾਜ, ਪੂਰਨ ਚੰਦ ਸਹਿਗਲ, ਰਜੇਸ਼ ਕੁਮਾਰ ਸੀਨੂੰ, ਸ਼ਹੀਦ ਭਗਤ ਸਿੰਘ ਮੈਮੋਰੀਅਲ ਕਲੱਬ ਦੇ ਪ੍ਰਧਾਨ ਨੰਬਰਦਾਰ ਲਖਵਿੰਦਰ ਸਿੰਘ, ਤਰਲੋਚਨ ਸਿੰਘ ਲਾਲੀ, ਪ੍ਰਿਤਪਾਲ ਸਿੰਘ ਜੱਸੀ, ਹਰਵੇਂਲ ਸਿੰਘ ਮਾਧੋਪੁਰ, ਗੁਰਿੰਦਰ ਸਿੰਘ ਸੋਹੀ, ਹਰਵਿੰਦਰ ਸਿੰਘ ਬੱਬਲ, ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ, ਸਕੱਤਰ ਤੇਜਿੰਦਰ ਸਿੰਘ ਲਾਡੀ, ਸਨਦੀਪ ਸਿੰਘ ਗੋਰਾਇਆ, ਮਾਸਟਰ ਚਰਨਜੀਤ ਸਿੰਘ ਖਾਲਸਪੁਰ, ਹਾਜ਼ੀ ਬਾਬਾ ਦਿਲਸ਼ਾਦ ਅਹਿਮਦ, ਹਰੀਸ਼ ਅਗਰਵਾਲ, ਸੰਦੀਪ ਲਵਲੀ, ਗੁਰਮੁਖ ਸਿੰਘ, ਸੰਜਤਿੰਦਰ ਸਿੰਘ ਅਟਵਾਲ, ਪਰਮਿੰਦਰ ਸ਼ਰਮਾ, ਮੁਕੇਸ਼ ਨੱਢਾ, ਸੁਚਨਾ ਖਾਨ ਮਹਾਂਦੀਆਂ, ਦਲੇਰ ਸਿੰਘ ਖ਼ਾਲਸਾ, ਗੁਰਕੀਰਤ ਬੇਦੀ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਮਨੀਸ਼ ਵਰਮਾ, ਸਰਦਾਰਾ ਸਿੰਘ ਅਤੇ ਰਤਨ ਧਨੇੜਾ ਮੌਜੂਦ ਸਨ। ਇਸ ਮੌਕੇ ਪੁਲੀਸ ਦੀ ਟੁਕੜੀ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿਤੀ।