ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਵਿਸ਼ਵ ਸ਼ਾਂਤੀ ਦਾ ਸੱਦਾ
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ‘ਸੁਆਹ ਤੋਂ ਉਮੀਦ ਤੱਕ: ਸ਼ਾਂਤੀ ਲਈ ਸਿੱਖਿਆ, ਇੱਕ ਬਿਹਤਰ ਦੁਨੀਆ ਲਈ ਨਵੀਨਤਾ’ ਥੀਮ ਹੇਠ ਹੀਰੋਸ਼ੀਮਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ 6 ਅਗਸਤ, 1945 ਨੂੰ ਹੀਰੋਸ਼ੀਮਾ ’ਤੇ ਹੋਏ ਪਰਮਾਣੂ ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ...
Advertisement
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ‘ਸੁਆਹ ਤੋਂ ਉਮੀਦ ਤੱਕ: ਸ਼ਾਂਤੀ ਲਈ ਸਿੱਖਿਆ, ਇੱਕ ਬਿਹਤਰ ਦੁਨੀਆ ਲਈ ਨਵੀਨਤਾ’ ਥੀਮ ਹੇਠ ਹੀਰੋਸ਼ੀਮਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ 6 ਅਗਸਤ, 1945 ਨੂੰ ਹੀਰੋਸ਼ੀਮਾ ’ਤੇ ਹੋਏ ਪਰਮਾਣੂ ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਦੋਂਕਿ ਵਿਦਿਆਰਥੀਆਂ ਨੂੰ ਇੱਕ ਸ਼ਾਂਤੀਪੂਰਨ ਭਵਿੱਖ ਵੱਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਯਾਦਗਾਰੀ ਸਮਾਰੋਹ ਦੀ ਸ਼ੁਰੂਆਤ ਦੇਸ਼ ਭਗਤ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਰਿੰਦਰ ਕਪੂਰ ਦੇ ਭਾਸ਼ਣ ਨਾਲ ਹੋਈ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਪੀੜਤਾਂ ਨੂੰ ਸਾਰਥਕ ਸ਼ਰਧਾਂਜਲੀ ਦਿੱਤੀ। ਵਿਦਿਆਰਥੀ ਭਲਾਈ ਦੇ ਨਿਰਦੇਸ਼ਕ ਡਾ. ਅਰਸ਼ਦੀਪ ਨੇ ਵਿਦਿਆਰਥੀਆਂ ਨੂੰ ਗਿਆਨ ਨੂੰ ਹਮਦਰਦੀ ਨਾਲ ਮਿਲਾਉਣ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਕੈਂਪਸ ਵਿੱਚ ਇੱਕ ਸ਼ਾਂਤੀ ਮਾਰਚ ਵੀ ਕੀਤਾ ਗਿਆ।
Advertisement
Advertisement
×